ਹਰ ਕਿਸੇ ਨੂੰ ਕੋਰੋਨਾ ਟੀਕਾ ਨਹੀਂ ਲੱਗੇਗਾ : ਕੇਂਦਰ ਸਰਕਾਰ

ਨਵੀਂ ਦਿੱਲੀ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੇਂਦਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੋਰੋਨਾ ਦੀ ਲਾਗ ਤੋਂ ਬਚਾਅ ਕਰਨ ਵਾਲੀ ਟੀਕਾ ਦੇਸ਼ ਦੇ ਸਾਰੇ ਲੋਕਾਂ ਨੂੰ ਨਹੀਂ ਲਗਾਇਆ ਜਾਵੇਗਾ। ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਰੇਕ ਵਿਅਕਤੀ ਨੂੰ ਟੀਕਾ ਲਗਾਉਣ ਦੀ ਜ਼ਰੂਰਤ ਨਹੀਂ ਹੈ।
ਲੋਕ ਸਭਾ ‘ਚ ਇਕ ਸਵਾਲ ਦੇ ਜਵਾਬ ‘ਚ ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ -19 ਟੀਕਾ ਦੁਨੀਆਂ ਦੇ ਹਰ ਵਿਅਕਤੀ ਨੂੰ ਨਹੀਂ ਦਿੱਤਾ ਜਾਵੇਗਾ। ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਵੱਲੋਂ ਸਰਵ ਪੱਧਰੀ ਟੀਕਾਕਰਨ ਲਈ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਸਿਹਤ ਮੰਤਰੀ ਨੇ ਕਿਹਾ, “ਟੀਕੇ ਨੂੰ ਸਾਰੇ ਲੋਕਾਂ ਨੂੰ ਲਾਉਣ ਦੀ ਜ਼ਰੂਰਤ ਨਹੀਂ ਹੈ। ਟੀਕਾਕਰਣ ਲਈ ਸਾਵਧਾਨੀ ਅਤੇ ਵਿਗਿਆਨਕ ਤੌਰ ‘ਤੇ ਫ਼ੈਸਲਾ ਕੀਤਾ ਗਿਆ ਹੈ। ਕਿਹੜੇ ਲੋਕਾਂ ਨੂੰ ਟਾਕਾ ਲਗਾਇਆ ਜਾਵੇਗਾ, ਇਹ ਫ਼ੈਸਲਾ ਮਾਹਰਾਂ ਦੀ ਸਲਾਹ ਅਤੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤਾ ਜਾਂਦਾ ਹੈ। ਇਹ ਲਾਜ਼ਮੀ ਨਹੀਂ ਹੈ ਕਿ ਹਰੇਕ ਨੂੰ ਵਿਗਿਆਨਕ ਤੌਰ ‘ਤੇ ਟੀਕਾ ਲਗਾਇਆ ਜਾਵੇ। ਕੋਰੋਨਾ ਟੀਕਾ ਦੁਨੀਆਂ ‘ਚ ਹਰ ਕਿਸੇ ਨੂੰ ਨਹੀਂ ਲਗਾਇਆ ਜਾਵੇਗਾ। ਸਾਰੀਆਂ ਚੀਜ਼ਾਂ ਵਿਗਿਆਨਕ ਸਲਾਹ ‘ਤੇ ਅਧਾਰਤ ਹਨ।”
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਕੋਵਿਸ਼ੀਲਡ ਅਤੇ ਕੋਵੈਕਸਿਨ ਦੋ ਟੀਕਿਆਂ ਦੀ ਮਨਜ਼ੂਰੀ ਦਿੱਤੀ ਹੈ, ਉਨ੍ਹਾਂ ਨੂੰ ਪੂਰੀ ਤਰ੍ਹਾਂ ਸੁਰੱਖਿਆ, ਪ੍ਰਭਾਵ ਅਤੇ ਛੋਟ ਦੇ ਮਾਪਦੰਡਾਂ ਨੂੰ ਪੂਰਾ ਕਰਨ ਮਗਰੋਂ ਪ੍ਰਵਾਨਗੀ ਦਿੱਤੀ ਗਈ ਹੈ।” ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਦੇਸ਼ ਵਾਸੀਆਂ ਦੇ ਮਨ ‘ਚ ਕੋਰੋਨਾ ਟੀਕੇ ਬਾਰੇ ਕੋਈ ਭੰਬਲਭੂਸਾ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਮੁਕੰਮਲ ਵਿਗਿਆਨਕ ਟੈਸਟਾਂ ਅਤੇ ਅਧਿਐਨਾਂ ਤੋਂ ਬਾਅਦ ਸਾਰਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਟੀਕਾ ਸਹੂਲਤ ਦਾ ਲਾਭ ਲੈਣਾ ਚਾਹੀਦਾ ਹੈ ਅਤੇ ਹਰੇਕ ਨੂੰ ਆਪਣੀ ਰਿਹਾਇਸ਼ ਦੇ ਨੇੜੇ ਨਿੱਜੀ ਜਾਂ ਸਰਕਾਰੀ ਹਸਪਤਾਲ ‘ਚ ਟੀਕਾ ਲਗਵਾ ਕੇ ਸੁਰੱਖਿਅਤ ਹੋਣਾ ਚਾਹੀਦਾ ਹੈ।

Video Ad
Video Ad