ਹਵਾਈ ਸਫਰ ਲਈ ਮਾਸਕ ਹੋਇਆ ਜ਼ਰੂਰੀ

ਕੋਰੋਨਾ ਨਿਯਮ ਨਹੀਂ ਮੰਨਣ ਵਾਲਿਆਂ ’ਤੇ ਡੀਜੀਸੀਏ ਦੀ ਸਖ਼ਤੀ
ਨਵੀਂ ਦਿੱਲੀ, 9 ਜੂਨ, ਹ.ਬ. : ਦੇਸ਼ ਵਿਚ ਕੋਰੋਨਾ ਦੇ ਮਾਮਲੇ ਇੱਕ ਵਾਰ ਮੁੜ ਵਧਣ ਲੱਗੇ ਹਨ। ਜਿਸ ਨੂੰ ਦੇਖਦੇ ਹੋਏ ਹਵਾਈ ਅੱਡਿਆਂ ’ਤੇ ਫਲਾਈਟਸ ਵਿਚ ਮਾਸਕ ਨਹੀਂ ਲਾਉਣ ’ਤੇ ਮੁੜ ਤੋਂ ਸਖ਼ਤੀ ਕਰ ਦਿੱਤੀ ਗਈ। ਡੀਜੀਸੀਏ ਨੇ ਬੁਧਵਾਰ ਨੂੰ ਆਦੇਸ਼ ਦਿੱਤਾ ਕਿ ਮਾਕਸ ਨਾ ਪਹਿਨਣ ਵਾਲਿਆਂ ਨੂੰ ਟੇਕ ਆਫ ਤੋਂ ਪਹਿਲਾਂ ਹੀ ਬਾਹਰ ਕਰ ਦਿੱਤਾ ਜਾਵੇ। ਇਸ ਦੀ ਜ਼ਿੰਮੇਵਾਰੀ ਸੀਆਈਐਸਐਫ ਦੇ ਕਰਮੀਆਂ ਨੂੰ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਏਅਰਲਾਈਨ ਇਹ ਯਕੀਨੀ ਬਣਾਵੇਗੀ ਕਿ ਜੇਕਰ ਕੋਈ ਯਾਤਰੀ ਵਾਰ ਵਾਰ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਫਲਾਈਟ ਤੋਂ ਬਾਹਰ ਕਰ ਦਿੱਤਾ ਜਾਵੇ। ਯਾਤਰੀ ਜੇਕਰ ਕੋਵਿਡ 19 ਪ੍ਰੋਟੋਕਾਲ ਦੀ ਉਲੰਘਣਾ ਕਰਦੇ ਹਨ ਤਾਂ ਅਜਿਹੇ ਯਾਤਰੀ ਨੂੰ ਅਣਕੰਟਰੋਲ ਯਾਤਰੀ ਮੰÇਨਆ ਜਾ ਸਕਦਾ ਹੈ।
ਏਅਰਪੋਰਟ ਸੰਚਾਲਕਾਂ ਨੂੰ ਅਨਾਊਂਸਮੈਂਟ ਅਤੇ ਸਰਵਿਲਾਂਸ ਵਧਾਉਣ ਲਈ ਕਿਹਾ ਹੈ। ਡੀਜੀਸੀਏ ਨੇ ਕਿਹਾ ਕਿ ਮਾਸਕ ਪਹਿਨਣ ਤੋਂ ਇਨਕਾਰ ਕਰਨ ਦੇ ਮਾਮਲਿਆਂ ਵਿਚ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ।
ਯਾਤਰੀਆਂ ਨੂੰ ਕਾਨੁੂੰਨ ਦੇ ਅਨੁਸਾਰ ਕਾਰਵਾਈ ਕਰਨ ਦੇ ਲਈ ਸੁਰੱਖਿਆ ਏਜੰਸੀਆਂ ਨੂੰ ਸੌਂਪਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਏਅਰਪੋਰਟਸ ਅਤੇ ਫਲਾਈਟਸ ਵਿਚ ਕੋਵਿਡ ਪ੍ਰੋਟੋਕਾਲ ਦੀ ਸਖ਼ਤ ਪਾਲਣਾ ਦਾ ਆਦੇਸ਼ ਦਿੱਤਾ ਸੀ। ਐਕਟਿੰਗ ਚੀਫ ਜਸਟਿਸ ਵਿਪਨ ਸਾਂਘੀ ਨੂੰ ਬੈਂਚ ਨੇ ਕਿਹਾ ਕਿ ਜੋ ਲੋਕ ਏਅਰਪੋਰਟ ’ਤੇ ਅਤੇ ਜਹਾਜ਼ ਵਿਚ ਮਾਸਕ ਨਹੀਂ ਪਹਿਨਦੇ ਉਨ੍ਹਾਂ ’ਤੇ ਭਾਰੀ ਜੁਰਮਾਨਾ ਲਾਇਆ ਜਾਣਾ ਚਾਹੀਦਾ। ਬੈਂਚ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ। ਜੇਕਰ ਕੋਈ ਨਿਯਮ ਨਾ ਮੰਨੇ ਤਾਂ ਉਸ ਨੂੰ ਏਅਰਪੋਰਟ ਜਾਂ ਜਹਾਜ਼ ਤੋਂ ਬਾਹਰ ਕਰ ਦੇਣਾ ਚਾਹੀਦਾ।
ਏਅਰ ਟਰੈਵਲ ਦੇ ਦੌਰਾਨ ਕੋਵਿਡ ਨਿਯਮਾਂ ਦੀ ਉਲੰਘਣਾ ਨੂੰ ਲੈਕੇ ਦਿੱਲੀ ਹਾਈ ਕੋਰਟ ਵਿਚ ਪੀਆਈਐਲ ਦਾਖਲ ਕੀਤੀ ਗਈ ਸੀ ਜਿਸ ਤੋਂ ਬਾਅਦ ਕੋਰਟ ਨੇ ਨਿਯਮਾਂ ਦੀ ਸਖ਼ਤ ਪਾਲਣਾ ਕਰਨ ਦੇ ਆਦੇਸ਼ ਜਰੀ ਕੀਤੇ ਹਨ। ਡੀਜੀਸੀਏ ਨੇ ਕੋਰਟ ਨੂੰ ਦੱਸਿਆ ਕਿ ਜਹਾਜ਼ ਵਿਚ ਸਿਰਫ ਖਾਣਾ ਖਾਣ ਦੌਰਾਨ ਮਾਸਕ ਉਤਾਰੇ ਜਾਣ ਦੀ ਛੋਟ ਹੈ।

Video Ad
Video Ad