ਚੰਡੀਗੜ੍ਹ: ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਦੋਹਤਰੇ ਹਸਨ ਮਾਣਕ ਨੇ ਆਪਣੇ ਨਾਨਾ ਜੀ ਲਈ ਪਿਆਰ ਦਿਖਾਇਆ ਹੈ।ਹਸਨ ਮਾਣਕ ਨੇ ਆਪਣੀ ਪਹਿਲੀ ਐਲਬਮ ਕੁਲਦੀਪ ਮਾਣਕ ਨੂੰ ਸਮਰਪਿਤ ਕੀਤੀ ਹੈ।ਆਪਣੀ ਐਲਬਮ ਦੇ ਨਾਲ ਹਸਨ ਮਾਣਕ ਨੇ ਕੁਲਦੀਪ ਮਾਣਕ ਨੂੰ ਟ੍ਰੀਬਿਊਟ ਦਿੱਤੀ ਹੈ।ਹਸਨ ਦੀ ਐਲਬਮ ‘The Blood’ ਵਿੱਚ 9 ਗੀਤ ਹਨ। ਇਹ 9 ਦੇ 9 ਗੀਤ ਕੁਲਦੀਪ ਮਾਣਕ ਦੇ ਗੀਤ ਹਨ ਜਿਸਨੂੰ ਮੁੜ ਹਸਨ ਮਾਣਕ ਨੇ ਗਾ ਕੇ ਸ਼ਰਧਾਂਜਲੀ ਭੇਟ ਕੀਤੀ ਹੈ।
ਇਸ ਐਲਬਮ ਵਿੱਚ ਕੁਲਦੀਪ ਮਾਣਕ ਦੇ ਸੁਪਰਹਿੱਟ ਟਰੈਕਸ ਤੇਰੇ ਟਿੱਲੇ ਤੋਂ , ਚਾਦਰ ਤੇ ਬਨੋਟੀ ਯਾਰ ਵਰਗੇ ਗੀਤ ਸ਼ਾਮਿਲ ਹਨ। ਏਬੀਪੀ ਸਾਂਝਾ ਨਾਲ ਇਕ ਖਾਸ ਮੁਲਾਕਾਤ ਦੇ ਵਿਚ ਹਸਨ ਮਾਣਕ ਨੇ ਐਲਬਮ ਦੇ ਬਾਰੇ ਗੱਲ ਕਰਦੇ ਕਿਹਾ ਹੈ ਕਿ ਇਹ ਮੇਰੀ ਲਾਈਫ ਦੀ ਪਹਿਲੀ ਐਲਬਮ ਹੈ, ਜੋ ਮੈਂ ਚਾਹੁੰਦਾ ਸੀ ਕਿ ਮੇਰੇ
ਨਾਨਾ ਜੀ ਕੁਲਦੀਪ ਮਾਣਕ ਨੂੰ ਡੈਡੀਕੇਟ ਹੋਵੇ।ਹਸਨ ਮੁਤਾਬਿਕ ਉਹ ਐਲਬਮ ਦੇ ਸਾਰੇ ਗੀਤਾਂ ਦੀ ਵੀਡੀਓ ਵੀ ਬਣਾਉਣਗੇ। ਐਲਬਮ ਵਿੱਚੋ 2-3 ਗੀਤਾਂ ਦੇ ਵੀਡੀਓ ਪਹਿਲਾ ਹੀ ਬਣ ਚੁਕੇ ਹਨ।ਐਲਬਮ ਦੇ ਆਡੀਓ ਗੀਤ ਯੂਟਿਊਬ ਤੇ ਰਿਲੀਜ਼ ਹੋ ਚੁੱਕੇ ਹਨ।
ਇਸ ਪੂਰੀ ਐਲਬਮ ਨੂੰ ਇੰਡੀ ਬਿਲਿੰਗ ਪ੍ਰੋਡਕਸ਼ਨ ਨੇ ਪਰਸੈਂਟ ਕੀਤਾ ਹੈ।ਐਲਬਮ ਦਾ ਮਿਊਜ਼ਿਕ ਤਿਆਰ ਇੰਦਰ ਧੰਮੂ, ਪੋਪਸੀ ਤੇ ਬੀਟ ਸੋਲ ਨੇ ਕੀਤਾ ਹੈ। ਇੰਟਰਨੈਟ ਦੀ ਦੁਨੀਆ ਤੇ ਹਸਨ ਮਾਣਕ ਦੀ ਇਸ ਐਲਬਮ ਨੂੰ ਕਾਫ਼ੀ ਪਿਆਰ ਮਿਲ ਰਿਹਾ ਹੈ।ਇਸ ਐਲਬਮ ਦੇ ਗੀਤਾਂ ਨਾਲ ਦਰਸ਼ਕ ਇਕ ਵਾਰ ਫੇਰ ਕੁਲਦੀਪ ਮਾਣਕ ਨੂੰ ਯਾਦ ਕਰਨਗੇ।
ਕੁਲਦੀਪ ਮਾਣਕ ਪੰਜਾਬੀ ਗਾਇਕ ਸੀ।ਜਿਨ੍ਹਾਂ ਨੂੰ ਕਲੀਆਂ ਦਾ ਬਦਸ਼ਾਹ ਵੀ ਕਿਹਾ ਜਾਂਦਾ ਹੈ।1970 ਅਤੇ 1980 ਵਿਆਂ ਦੇ ਅਰੰਭ ਵਿੱਚ ਮਾਣਕ ਨੂੰ ਆਮ ਤੌਰ ‘ਤੇ ਦੁਨੀਆਂ ਦਾ ਸਰਵ ਉੱਤਮ ਗਾਇਕ ਮੰਨਿਆ ਜਾਂਦਾ ਸੀ। ਉਸ ਦੀ ਉੱਚੀ ਅਤੇ ਜੋਸ਼ੀਲੀ ਆਵਾਜ਼ ਵਿਲੱਖਣ ਸੀ, ਅਤੇ ਤੁਰੰਤ ਪਛਾਣਨ ਯੋਗ ਸੀ।