ਹਸਪਤਾਲ ਵਿਚੋਂ ਅੱਤਵਾਦੀ ਨੂੰ ਗੱਡੀ ਵਿਚ ਲੈ ਜਾਣ ਵਾਲਾ ਕਾਬੂ

ਅੰਮ੍ਰਿਤਸਰ, 21 ਸਤੰਬਰ , ਹ.ਬ. : ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਤੋਂ 4 ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋਏ ਅੱਤਵਾਦੀ ਆਸ਼ੀਸ਼ ਮਸੀਹ ਦੇ ਕਰੀਬੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਰਾਜਾ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਪੁਲਿਸ ਨੇ ਅੱਤਵਾਦੀ ਦੀ ਮਾਂ ਵੀਨੂੰ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਸੀ ਅਤੇ ਪੁਲਸ ਆਸ਼ੀਸ਼ ਨੂੰ ਭਜਾ ਕੇ ਲੈ ਜਾਣ ਵਾਲੇ ਦੋਸ਼ੀ ਦੀ ਭਾਲ ਕਰ ਰਹੀ ਸੀ। ਪੁਲਸ ਨੇ ਅੱਤਵਾਦੀਆਂ ਸਮੇਤ 10 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ’ਚੋਂ 5 ਆਸ਼ੀਸ਼ ਦੇ ਪਰਿਵਾਰਕ ਮੈਂਬਰ ਅਤੇ 4 ਪੁਲਸ ਕਰਮਚਾਰੀ ਸਨ। 3 ਸਤੰਬਰ ਨੂੰ ਅੱਤਵਾਦੀ ਆਸ਼ੀਸ਼ ਮਸੀਹ ਸਵੇਰੇ 4 ਵਜੇ ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਤੋਂ ਪਰਿਵਾਰਕ ਵਾਰਡ ਸਮੇਤ ਕੰਟੀਨ ਦੀ ਕੰਧ ’ਤੇ ਚੜ੍ਹ ਕੇ ਫਰਾਰ ਹੋ ਗਿਆ ਸੀ। ਇਸ ਦੇ ਨਾਲ ਹੀ ਅੱਤਵਾਦੀ ਦੀ ਸੁਰੱਖਿਆ ’ਚ ਲੱਗੇ 4 ਪੁਲਸ ਕਰਮਚਾਰੀ ਫਰਾਰ ਹੋ ਗਏ। ਅਜੇ ਤੱਕ ਪੁਲਿਸ ਨੂੰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਅੱਤਵਾਦੀ ਦੇ ਫਰਾਰ ਹੋਣ ਤੋਂ ਅਗਲੇ ਦਿਨ ਗੁਰਦਾਸਪੁਰ ਪੁਲਿਸ ਜਦੋਂ ਉਸਦੇ ਘਰ ਪਹੁੰਚੀ ਤਾਂ ਦੋਸ਼ੀ ਪਿਤਾ ਜੋਬਨ ਮਸੀਹ ਨੇ ਪੁਲਿਸ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਗੁਰਦਾਸਪੁਰ ਦੇ ਐਸ.ਐਸ.ਪੀ ਦੀਪਕ ਹਿਲੇਰੀ ਨੇ ਦੱਸਿਆ ਕਿ ਜਿਸ ਦਿਨ ਅੱਤਵਾਦੀ ਅੰਮ੍ਰਿਤਸਰ ਦੇ ਹਸਪਤਾਲ ਤੋਂ ਫਰਾਰ ਹੋਇਆ ਸੀ, ਉਸ ਦਿਨ ਉਸ ਨੂੰ ਭਜਾਉਣ ਵਾਲਿਆਂ ਵਿਚ ਉਸ ਦਾ ਕਰੀਬੀ ਰਾਜਾ ਵੀ ਸ਼ਾਮਲ ਹੈ ਜੋ ਡਰਾਈਵਰ ਦੀ ਭੂਮਿਕਾ ਨਿਭਾ ਰਿਹਾ ਸੀ। ਜੋ ਅੱਤਵਾਦੀ ਨੂੰ ਕਾਰ ’ਚ ਬਿਠਾ ਕੇ ਫਰਾਰ ਹੋ ਗਿਆ। ਅੱਤਵਾਦੀ ਆਸ਼ੀਸ਼ ਮਸੀਹ ਭਾਰੀ ਅਸਲੇ ਅਤੇ ਬਾਰੂਦ ਦੇ ਨਾਲ ਫੜਿਆ ਗਿਆ ਸੀ ਅਤੇ ਗੁਰਦਾਸਪੁਰ ਦੀ ਜੇਲ੍ਹ ਵਿਚ ਬੰਦ ਸੀ। ਉਦੋਂ ਉਸ ਨੇ ਦਿਮਾਗੀ ਹਾਲਤ ਖਰਾਬ ਹੋਣ ਦਾ ਬਹਾਨਾ ਬਣਾਇਆ । ਇਸ ਨੂੰ ਅੰਮ੍ਰਿਤਸਰ ਕੋਰਟ ਦੇ ਫੈਸਲੇ ਅਨੁਸਾਰ ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਵਿਚ ਭੇਜਿਆ। ਇਸ ਤੋਂ ਬਾਅਦ ਉਥੋਂ ਉਹ ਫਰਾਰ ਹੋ ਗਿਆ।

Video Ad
Video Ad