ਹਾਈ ਕੋਰਟ ਤੋਂ ਬਿਕਰਮਜੀਤ ਮਜੀਠੀਆ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ, 10 ਅਗਸਤ, ਹ.ਬ. : ਸਾਬਕਾ ਅਕਾਲੀ ਮੰਤਰੀ ਬਿਕਰਮਜੀਤ ਮਜੀਠੀਆ ਨੂੰ ਜ਼ਮਾਨਤ ਮਿਲ ਗਈ। ਹਾਈ ਕੋਰਟ ਦੀ ਡਬਲ ਬੈਂਚ ਨੇ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਹੈ। ਮਜੀਠੀਆ ਦੇ ਖ਼ਿਲਾਫ਼ ਪਿਛਲੀ ਕਾਂਗਰਸ ਸਰਕਾਰ ਨੇ ਡਰੱਗਜ਼ ਕੇਸ ਦਰਜ ਕੀਤਾ ਸੀ। ਜਿਸ ਤੋਂ ਬਾਅਦ 24 ਫਰਵਰੀ ਤੋਂ ਉਹ ਪਟਿਆਲਾ ਸੈਂਟਰਲ ਜੇਲ੍ਹ ਵਿਚ ਬੰਦ ਹਨ। ਬਿਕਰਮਜੀਤ ਮਜੀਠੀਆ ਕੇਸ ਖਾਰਜ ਕਰਵਾਉਣ ਸੁਪਰੀਮ ਕੋਰਟ ਗਏ ਸੀ ਲੇਕਿਨ ਉਥੋਂ ਉਨ੍ਹਾਂ ਹਾਈ ਕੋਰਟ ਜਾਣ ਦੇ ਹੁਕਮ ਹੋ ਗਏ।

Video Ad
Video Ad