ਹਾਥੀ ’ਤੇ ਚੜ੍ਹ ਕੇ ਮਹਿੰਗਾਈ ਖ਼ਿਲਾਫ਼ ਸਿੱਧੂ ਨੇ ਕੀਤਾ ਪ੍ਰਦਰਸ਼ਨ

ਮੁਰਗੀ ਦੇ ਬਰਾਬਰ ਹੋ ਗਈ ਦਾਲ : ਨਵਜੋਤ ਸਿੰਘ ਸਿੱਧੂ
ਪਟਿਆਲਾ, 19 ਮਈ, ਹ.ਬ. : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀਰਵਾਰ ਨੂੰ ਪਟਿਆਲਾ ’ਚ ਮਹਿੰਗਾਈ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹਾਥੀ ’ਤੇ ਚੜ੍ਹ ਕੇ ਕੇਂਦਰ ਸਰਕਾਰ ਖਿਲਾਫ ਗੁੱਸਾ ਜ਼ਾਹਰ ਕੀਤਾ। ਸਿੱਧੂ ਨੇ ਕਿਹਾ ਕਿ ਮਹਿੰਗਾਈ ਹਾਥੀ ਵਾਂਗ ਵਧ ਗਈ ਹੈ, ਇਸ ਲਈ ਉਹ ਇਸ ਦਾ ਵਿਰੋਧ ਕਰ ਰਹੇ ਹਨ। ਸਿੱਧੂ ਨੇ ਦੱਸਿਆ ਕਿ ਅੱਜ ਚਿਕਨ ਦਾ ਰੇਟ 130 ਰੁਪਏ ਕਿਲੋ ਅਤੇ ਦਾਲ ਦਾ ਰੇਟ 120 ਰੁਪਏ ਕਿਲੋ ਹੈ। ਇਸ ਦੇ ਬਾਵਜੂਦ ਕੇਂਦਰ ਅਤੇ ਸੂਬਾ ਸਰਕਾਰਾਂ ਗਰੀਬਾਂ ਅਤੇ ਦਿਹਾੜੀਦਾਰਾਂ ਬਾਰੇ ਕੁਝ ਨਹੀਂ ਸੋਚ ਰਹੀਆਂ। ਸਿੱਧੂ ਨੇ ਕਿਹਾ ਕਿ ਗਰੀਬਾਂ ਦੀ ਦਿਹਾੜੀ ਸਿਰਫ 250 ਰੁਪਏ ਹੈ। ਜੇਕਰ ਰੇਟ ਇੰਨੇ ਵਧ ਜਾਣ ਤਾਂ ਦਿਹਾੜੀ ਦਾ ਖਰਚਾ 100 ਰੁਪਏ ਵੀ ਨਹੀਂ ਰਹਿੰਦਾ। ਜਿਸ ਦੀ ਤਨਖਾਹ 10 ਹਜ਼ਾਰ ਹੈ, ਉਸ ਦੀ ਕੀਮਤ 3 ਹਜ਼ਾਰ ਤੱਕ ਆ ਗਈ ਹੈ। ਦੇਸ਼ ਦੇ ਸਿਰਫ 1 ਪ੍ਰਤੀਸ਼ਤ ਅਮੀਰਾਂ ਨੂੰ ਇਸ ਦਾ ਅਸਰ ਨਹੀਂ ਲੇਕਿਨ ਬਾਕੀਆਂ ਦਾ ਬਜਟ ਵਿਗੜ ਗਿਆ ਹੈ।

Video Ad
Video Ad