ਹਿਮਾਚਲ ਵਿਚ 11 ਵਜੇ ਤੱਕ 17.98 ਫੀਸਦੀ ਹੋਈ ਵੋਟਿੰਗ

ਸ਼ਿਮਲਾ, 12 ਨਵੰਬਰ, ਹ.ਬ. : ਹਿਮਾਚਲ ਦੀ 68 ਵਿਧਾਨ ਸਭਾ ਸੀਟਾਂ ’ਤੇ ਵੋਟਿੰਗ ਜਾਰੀ ਹੈ। 8 ਤੋਂ ਲੈ ਕੇ 11 ਵਜੇ ਤੱਕ 3 ਘੰਟੇ ਵਿਚ 17.98 ਫੀਸਦੀ ਵੋਟਿੰਗ ਹੋਈ। ਮੰਡੀ ਜ਼ਿਲ੍ਹੇ ਵਿਚ ਸਭ ਤੋਂ ਜ਼ਿਆਦਾ 21.92 ਫੀਸਦੀ ਅਤੇ ਲਾਹੌਰ ਸਪੀਤੀ ਵਿਚ ਸਭ ਤੋਂ ਘੱਟ 5 ਫੀਸਦੀ ਵੋਟਿੰਗ ਹੋਈ। ਵੋਟਿੰਗ ਸ਼ਾਮ ਪੰਜ ਵਜੇ ਤੱਕ ਚੱਲੇਗੀ। ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੋਟਿੰਗ ’ਤੇ ਸਰਦੀ ਅਤੇ ਬਰਫ਼ਬਾਰੀ ਦਾ ਅਸਰ ਦੇਖਿਆ ਜਾ ਰਿਹਾ। ਪੂਰੇ ਹਿਮਾਚਲ ਵਿਚ 412 ਉਮੀਦਵਾਰ ਮੈਦਾਨ ਵਿਚ ਹਨ। ਕਰੀਬ 56 ਲੱਖ ਵੋਟਰ ਇਨ੍ਹਾਂ ਦੀ ਕਿਸਮਤ ਦਾ ਫੈਸਲਾ ਕਰਨਗੇ।

Video Ad
Video Ad