
ਹਿਸਾਰ, 4 ਅਗਸਤ, ਹ.ਬ. : ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਹਾਂਸੀ ਤਹਿਸੀਲ ਦੇ ਆਦਰਸ਼ ਨਗਰ ਵਿੱਚ ਵੀਰਵਾਰ ਸਵੇਰੇ ਸੱਸ ਅਤੇ ਨੂੰਹ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਵੇਰੇ 6.45 ਵਜੇ ਦੇ ਕਰੀਬ ਘਰ ’ਚ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੇ ਨਾਲ ਹੀ ਵਕੀਲ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਆਪਣੀ ਜਾਨ ਬਚਾਈ। ਹਮਲਾਵਰਾਂ ਦੇ ਚਲੇ ਜਾਣ ਤੋਂ ਬਾਅਦ ਬੰਟੀ ਨੇ ਗੁਆਂਢ ਤੋਂ ਕਿਸੇ ਦੀ ਕਾਰ ਮੰਗਵਾਈ ਅਤੇ ਆਪਣੀ ਮਾਂ ਅਤੇ ਪਤਨੀ ਨੂੰ ਹਿਸਾਰ ਦੇ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਵਕੀਲ ਬੰਟੀ ਯਾਦਵ ਦਾ ਘਰ ਆਦਰਸ਼ ਨਗਰ ਵਿੱਚ ਹੈ। ਵੀਰਵਾਰ ਸਵੇਰੇ 4 ਵਿਅਕਤੀ ਉਸ ਦੇ ਘਰ ਦਾਖਲ ਹੋਏ। ਘਰ ਦੇ ਅੰਦਰ ਦਾਖਲ ਹੁੰਦੇ ਹੀ ਉਨ੍ਹਾਂ ਨੇ ਪਰਿਵਾਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬੰਟੀ ਦੀ ਪਤਨੀ ਸੁਪ੍ਰੀਆ ਅਤੇ ਮਾਂ ਗੀਤਾ ਯਾਦਵ ਨੂੰ ਗੋਲੀਆਂ ਲੱਗੀਆਂ। ਸੁਪ੍ਰਿਆ ਰਸੋਈ ਵਿੱਚ ਚਾਹ ਬਣਾ ਰਹੀ ਸੀ ਅਤੇ ਮਾਂ ਗੀਤਾ ਯਾਦਵ ਆਪਣੇ ਕਮਰੇ ਵਿੱਚ ਸੀ।