ਇਹ ਤਾਂ ਸਭ ਨੂੰ ਪਤਾ ਹੈ ਕਿ ਸਮੇਂ ਦੇ ਹਿਸਾਬ ਨਾਲ ਜਵਾਨੀ ਢੱਲਦੀ ਜਾਂਦੀ ਹੈ ਤੇ ਸ਼ਕਲਾਂ ਵੀ ਬਦਲ ਜਾਂਦੀਆਂ ਹਨ ਜੇ ਗੱਲ ਕਰੀਏ ਹੁਨਰ ਦੀ ਤੇ ਉਹ ਕਦੀ ਵੀ ਨਹੀਂ ਭੁੱਲਦਾ/ ਇਸ ਤਰ੍ਹਾਂ ਹੀ ਫ਼ਿਲਮੀ ਅਦਾਕਾਰਾਂ ਨਾਲ ਵੀ ਇਹ ਗੱਲ ਢੁੱਕਦੀ ਹੈ ਕਿ ਕਲਾਕਾਰ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਕੰਮ ਕਰਦਾ ਹੈ ਪਰ ਅਦਾਕਾਰੀ ਸਮੇਂ ਦੇ ਹਿਸਾਬ ਨਾਲ ਜਵਾਨ ਰਹਿੰਦੀ ਹੈ / ਤੇ ਸਿਰਫ ਜਵਾਨੀ ਹੀ ਬੁਢਾਪੇ ਚ ਬਦਲ ਜਾਂਦੀ ਹੈ, ਅੱਜ ਅਸੀਂ ਇਸ ਗੱਲ ਨੂੰ ਸਾਬਤ ਕਰਨ ਜਾ ਰਹੇ ਹਾਂ, ਕਿ ਪੰਜਾਬੀ ਫ਼ਿਲਮਾਂ ਦਾ ਨਾਮਵਰ ਕਲਾਕਾਰ ਤੇ ਮੇਅਕਪਮੈਨ ‘ਜੀਐਸ ਚੰਨੀ’ ਦੀ ਜੋ ਕਿ ਕਿਸੇ ਸਮੇ ਪੰਜਾਬੀ ਫਿਲਮਾਂ ਦਾ ਹੀਰੋ ਬਣ ਕੇ ਵੀ ਆਏ ਸਨ ਤੇ ਉਸ ਤੋਂ ਬਾਅਦ ਕਈ ਇਸ ਤਰ੍ਹਾਂ ਦੇ ਰੋਲ ਵੀ ਕੀਤੇ ਜੋ ਨਾ ਭੁੱਲਣਯੋਗ ਹਨ / ਬੀਤੇ ਕੁਝ ਦਿਨ ਪਹਿਲਾਂ ਇਕ ਫਿਲਮ ਦੇ ਸੈੱਟ ਤੇ ਜੀਐਸ ਚੰਨੀ ਕੋਲੋਂ ਥੋੜ੍ਹਾ ਸਮਾਂ ਮੰਗਣ ਤੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਕੁਝ ਪੁਰਾਣੇ ਸਮੇ ਤੇ ਨਵੇਂ ਸਮੇਂ ਦੀਆਂ ਗੱਲਾਂ ਤਾਜ਼ੀਆਂ ਕੀਤੀਆਂ / ਜੀਐਸ ਚੰਨੀ’ ਜਿਨ੍ਹਾਂ ਦਾ ਪੂਰਾ ਨਾਮ ਗੁਰਚਰਨਜੀਤ ਸਿੰਘ ਹੈ ਉਹਨਾਂ ਨੇ ਅਦਾਕਾਰੀ ਦੀ ਸ਼ੁਰੁਆਤ 1974 ਵਿਚ ਇਕ ਨਾਟਕ ‘ਹਾਜ਼ੀ ਸੁਲਤਾਨ’ ਤੋਂ ਕੀਤੀ ਸੀ, ਇਸ ਨਾਟਕ ਦੇ ਲੇਖਕ ਗੁਰਸ਼ਰਨ ਸਿੰਘ {ਭਾਈ ਮੰਨਾ ਜੀ} ਸਨ, ਉਸ ਤੋਂ ਬਾਅਦ ਜੀਐਸ ਚੰਨੀ ਦੀ ਪਹਿਲੀ ਪੰਜਾਬੀ ਫਿਲਮ ‘ਤੇਰੇ ਰੰਗ ਨਿਆਰੇ’ ਕੀਤੀ ਜਿਸ ਵਿਚ ਉਨ੍ਹਾਂ ਦਾ ਬਹੁਤ ਵਧੀਆ ਰੋਲ ਸੀ ਇਸ ਫਿਲਮ ਨੂੰ ਦੇਖਣ ਤੋਂ ਬਾਅਦ ‘ਜੀਐਸ ਚੰਨੀ’ ਨੂੰ ਕਈ ਡਾਇਰੈਕਟਰਾਂ ਦੇ ਫੋਨ ਵੀ ਆਏ / ਫੇਰ ‘ਜੀ ਐਸ ਚੰਨੀ’ ਨੂੰ ਇੱਕ ਡਾਇਰੈਕਟਰ ਨੇ ਆਪਣੇ ਦਫ਼ਤਰ ਬੁਲਾਇਆ ਤੇ ਇੱਕ ਫ਼ਿਲਮ ਦੀ ਆਫ਼ਰ ਕੀਤੀ , ਫੇਰ ਉਸ ਫਿਲਮ ਚ ਡਾਇਰੈਕਟਰ ਨੇ ਜੀ ਐਸ ਚੰਨੀ ਨੂੰ ਹੀਰੋ ਬਣਾਕੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ / ਉਸ ਫਿਲਮ ਦਾ ਨਾਮ ਪੈਗ਼ਾਮ ਸੀ, ਜਿਸ ਤੋਂ ਬਾਅਦ ‘ਜੀਐਸ ਚੰਨੀ, ਨੂੰ ਹੋਰ ਵੀ ਫ਼ਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ ਜਿਨ੍ਹਾਂ ਵਿੱਚ ‘ਕਰੇ ਕਰਾਵੇ ਅਪੇ ਆਪ, ਉਮੀਦਾਂ, ਵਾਰਿਸ ਕੌਣ, ਖ਼ਵਾਹਿਸ਼,ਅਸਲੀ ਨਕਲੀ,ਸ਼ਨਾਖ਼ਤ ,ਤਰਾਨੇ , ਮਾਤਾ ਦਾ ਦਰਬਾਰ, ਚੰਨ ਮੇਰਾ ਮਾਹੀ, ਪਟਵਾਰੀ, ਹੁੰਦੀ ਤੇਰੀ ਪੂਜਾ, ਸੰਸਾਰ ਤੋਂ ਇਲਾਵਾ ਕਈ ਪੰਜਾਬੀ ਤੇ ਹਿੰਦੀ ਦੀਆਂ ਕਈ ਫਿਲਮਾਂ ਜਿਵੇਂ ਹੈਪੀ ਭਾਗ ਜਾਏਗੀ – 2 ਵੀ ਕੀਤੀ । ਇਸ ਤੋਂ ਇਲਾਵਾ ਜੀਐਸ ਚੰਨੀ ਨੇ 140 ਦੇ ਕਰੀਬ ਹਿੰਦੀ ਤੇ ਪੰਜਾਬੀ ਦੀਆਂ ਕਈ ਲਘੂ ਫ਼ਿਲਮ ਚ ਕੰਮ ਕਰਕੇ ਆਪਣਾ ਫ਼ਿਲਮੀ ਸਫਰ ਜਾਰੀ ਰੱਖਿਆ /
ਜੀਐਸ ਚੰਨੀ’ ਨੇ ਸਿਰਫ ਅਦਾਕਾਰ ਹੀ ਨਹੀਂ ਕੀਤੀ ਉਨ੍ਹਾਂ ਆਪਣੀ ਮੇਅਕਪਮੈਨ ਦੀ ਸ਼ੁਰੂਆਤ ਵੀ ਫਿਲਮਾਂ ਦੇ ਨਾਲ ਨਾਲ ਜਾਰੀ ਰੱਖੀ/ ਮੇਅਕਪਮੈਨ ਵੱਜੋਂ ਜੀਐਸ ਚੰਨੀ ਨੇ ਬਾਲੀਵੁੱਡ ਦੀਆਂ ਕਈ ਫ਼ਿਲਮੀ ਹਸਤੀਆਂ ਦਾ ਮੇਅਕਪਮੈਨ ਵੀ ਕੀਤਾ ਜੀਐਸ ਚੰਨੀ’ ਜੀ ਦੱਸਦੇ ਹਨ ਕਿ ਮੈਂ ਬਾਲੀਵੁੱਡ ਸਟਾਰ ਅਰਜੁਨ ਕਪੂਰ ਦੀ ਫਿਲਮ ‘ਨਮਸਤੇ ਇੰਗਲੈਂਡ ਵਿਚ ਅਰਜੁਨ ਕਪੂਰ ਦਾ ਮੇਅਕਪ ਵੀ ਕੀਤਾ ਫੇਰ ‘ਹੈਪੀ ਭਾਗ ਜਾਏਗੀ 2 ‘ ਮੇਅਕਪ ਦੇ ਨਾਲ ਨਾਲ ਅਦਾਕਾਰੀ ਵੀ ਕੀਤੀ / ਇਸ ਤੋਂ ਬਾਅਦ ਉਨ੍ਹਾਂ ਨੇ ਪਾਲੀਵੁੱਡ ਫ਼ਿਲਮਾਂ ਚ ਮੇਹਰ ਮਿੱਤਲ,ਜਸਵਿੰਦਰ ਭੱਲਾ, ਨੀਰੂ ਬਾਜਵਾ, ਅਨੀਤਾ ਦੇਵਗਨ, ਦਲਜੀਤ ਦੋਸਾਂਝ,ਪਰਮਿੰਦਰ ਗਿੱਲ, ਜੈਜੀ ਬੀ, ਰਣਜੀਤ ਬਾਵਾ ਦਾ ਮੇਅਕਪ ਕਰਕੇ ਪੋਲੀਵੁਡ ਚ ਆਪਣੀ ਵੱਖਰੀ ਪਹਿਚਾਣ ਬਣਾਉਣ ਚ ਪੂਰੀ ਮਿਹਨਤ ਲਾਈ ਤੇ ਖਰੇ ਵੀ ਉਤਰੇ / ਅੱਜ ਜਦੋ ਵੀ ਕਿਸੇ ਪੰਜਾਬੀ ਫਿਲਮ ਚ ਕੋਈ ਡਾਇਰੈਕਟਰ ਮੇਅਕਪਮੈਨ ਨੂੰ ਬੁਲਾਉਂਦਾ ਹੈ ਤੇ ਫੋਨ ਸਿਰਫ ਜੀਐਸ ਚੰਨੀ ਦੇ ਮੋਬਾਈਲ ਤੇ ਹੀ ਵੱਜਦਾ ਹੈ ਭਾਵੇ ਕਿ ਬਹੁਤ ਸਾਰੇ ਮੇਅਕਪਮੈਨ ਹੁਣ ਫ਼ਿਲਮ ਕਰ ਰਹੇ ਹਨ ਪਰ ਡਾਇਰੈਕਟਰ ਦੇ ਮੁਤਾਬਿਕ ਜੀ ਐਸ ਚੰਨੀ ਹਮੇਸ਼ਾ ਹੀ ਡਾਇਰੈਕਟਰ ਦੀ ਜੁਬਾਨ ਤੇ ਹੁੰਦੇ ਹਨ
ਜੀ ਐਸ ਚੰਨੀ ਨੇ ਅੱਗੇ ਦੱਸਿਆ ਕਿ ਬਹੁਤ ਸਾਰੀਆਂ ਫ਼ਿਲਮਾਂ ਮੇਰੀ ਹੋਰ ਆ ਰਹੀਆਂ ਹਨ ਤੇ ਹੋਰ ਬਹੁਤ ਸਾਰੇ ਗੰਨੇ ਚ ਮੈਂ ਨਾਮਵਰ ਗਾਇਕਾਂ ਦਾ ਮੇਅਕਪ ਵੀ ਕੀਤਾ ਹੈ / ਚੰਨੀ ਜੀ ਦੱਸਦੇ ਹਨ ਮਿਹਨਤ ਕਰੋ ਤੇ ਆਪਣਾ ਨਾਮ ਬਣਾਓ ਇਹ ਨਾ ਸਮਝੋ ਕੇ ਚੰਨੀ ਹੀ ਸਭ ਕੁਛ ਹੈ ਆਪਣਾ ਨਾਮ ਬਣਾਉਣ ਵਾਸਤੇ ਮਿਹਨਤ ਕਰਨੀ ਜਰੂਰੀ ਹੈ / ਮੈਂ ਮਿਹਨਤ ਕੀਤੀ ਹੈ ਤੇ ਹੋਰ ਵੀ ਕਰ ਰਿਹਾ ਹਾਂ ਰੋਜ਼ ਕੁਛ ਸਿੱਖਣ ਨੂੰ ਮਿਲਦਾ ਹੈ ਕੰਮ ਰੋਜ਼ ਕਰਨ ਨਾਮ ਰੋਜ਼ ਕੁਛ ਨਾ ਕੁਛ ਸਿੱਖਣ ਨੂੰ ਵੀ ਮਿਲਦਾ ਹੈ /
ਲੇਖਕ ਤੇ ਪੱਤਰਕਾਰ : ਰਜਿੰਦਰ ਸਿੰਘ ਬੰਟੂ , 98723 -60379