ਹੁਣ ਈਪੀਐਫ ਦੀ ਤਰ੍ਹਾਂ ਤੁਹਾਡੀ ਗ੍ਰੈਚੁਟੀ ਵੀ ਨੌਕਰੀ ਬਦਲਣ ‘ਤੇ ਟਰਾਂਸਫ਼ਰ ਹੋ ਜਾਵੇਗੀ, ਸਰਕਾਰ ਨੇ ਜਾਰੀ ਕੀਤੀ ਨੋਟੀਫ਼ਿਕੇਸ਼ਨ

ਨਵੀਂ ਦਿੱਲੀ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਨੌਕਰੀਪੇਸ਼ਾ ਲੋਕਾਂ ਨੂੰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਪ੍ਰੋਵੀਡੈਂਟ ਫੰਡ (ਪੀਐਫ) ਦੀ ਤਰ੍ਹਾਂ ਹੀ ਹੁਣ ਤੁਸੀ ਇਕ ਨੌਕਰੀ ਤੋਂ ਦੂਜੀ ਨੌਕਰੀ ਬਦਲਣ ‘ਤੇ ਗ੍ਰੈਚੁਟੀ ਵੀ ਟਰਾਂਸਫ਼ਰ ਕਰਵਾ ਸਕਦੇ ਹੋ। ਜਿਸ ਤਰ੍ਹਾਂ ਪੀਐਫ ਅਕਾਊਂਟ ਇਕ ਕੰਪਨੀ ਤੋਂ ਦੂਜੇ ਕੰਪਨੀ ‘ਚ ਟਰਾਂਸਫ਼ਰ ਹੋ ਜਾਂਦਾ ਹੈ, ਉਸੇ ਤਰ੍ਹਾਂ ਹੁਣ ਤੁਹਾਡੀ ਗ੍ਰੈਚੁਟੀ ਦੀ ਰਕਮ ਵੀ ਨੌਕਰੀ ਬਦਲਣ ‘ਤੇ ਟਰਾਂਸਫ਼ਰ ਹੋ ਜਾਵੇਗੀ।
ਕੇਂਦਰ ਸਰਕਾਰ ਦੀ ਇਕ ਨੋਟੀਫ਼ਿਕੇਸ਼ਨ ‘ਚ ਕਿਹਾ ਗਿਆ ਹੈ ਕਿ ਇਸ ਸਬੰਧ ‘ਚ ਨਿਯਮ ਛੇਤੀ ਲਾਗੂ ਹੋ ਜਾਣਗੇ। ਸੇਵਾਮੁਕਤੀ ਤੋਂ ਬਾਅਦ ਖੁਸ਼ਹਾਲ ਜ਼ਿੰਦਗੀ ਬਤੀਤ ਕਰਨ ‘ਚ ਆਸਾਨੀ ਹੋਵੇਗੀ। ਗ੍ਰੈਚੁਟੀ ‘ਚ ਵਾਧਾ ਅਤੇ ਪੀਐਫ ‘ਚ ਯੋਗਦਾਨ ਕਾਰਨ ਰਿਟਾਇਰਮੈਂਟ ਤੋਂ ਬਾਅਦ ਪ੍ਰਾਪਤ ਕੀਤੀ ਰਕਮ ‘ਚ ਵਾਧਾ ਹੋਵੇਗਾ। ਇਸ ਨਾਲ ਰਿਟਾਇਰਮੈਂਟ ਤੋਂ ਬਾਅਦ ਲੋਕਾਂ ਲਈ ਖੁਸ਼ਹਾਲ ਜ਼ਿੰਦਗੀ ਬਤੀਤ ਕਰਨੀ ਆਸਾਨ ਹੋ ਜਾਵੇਗੀ।
ਕੇਂਦਰ ਸਰਕਾਰ, ਕਰਮਚਾਰੀ ਯੂਨੀਅਨ ਅਤੇ ਇੰਡਸਟਰੀ ਵਿਚਕਾਰ ਮੌਜੂਦਾ ਗ੍ਰੈਚੁਟੀ ਢਾਂਚੇ ‘ਚ ਬਦਲਾਵ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਗ੍ਰੈਚੁਟੀ ਟਰਾਂਸਫ਼ਰ ਨੂੰ ਹੁਣ ਸੋਸ਼ਲ ਸਿਕਿਉਰਿਟੀ ਕੋਡ ‘ਚ ਸ਼ਾਮਲ ਕੀਤਾ ਜਾਵੇਗਾ। ਸਰਕਾਰ-ਯੂਨੀਅਨ ਅਤੇ ਉਦਯੋਗ ਵਿਚਕਾਰ ਮੌਜੂਦਾ ਗ੍ਰੈਚੁਟੀ ਢਾਂਚੇ ਨੂੰ ਬਦਲਣ ਲਈ ਸਹਿਮਤੀ ਬਣ ਗਈ ਹੈ। ਗ੍ਰੈਚੁਟੀ ਨੂੰ ਸੀਟੀਸੀ ਦਾ ਜ਼ਰੂਰੀ ਹਿੱਸਾ ਬਣਾਉਣ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਇਸ ਬਾਰੇ ਨੋਟੀਫ਼ਿਕੇਸ਼ਨ ਅਗਲੇ ਮਹੀਨੇ ਜਾਰੀ ਕੀਤਾ ਜਾ ਸਕਦਾ ਹੈ। ਹਾਲਾਂਕਿ ਗ੍ਰੈਚੂਟੀ ਲਈ ਵਰਕਿੰਗ ਡੇਅ ਵਧਾਉਣ ਬਾਰੇ ਇੰਡਸਟਰੀ ਸਹਿਮਤ ਨਹੀਂ ਹੈ। ਮਤਲਬ ਤੁਹਾਨੂੰ ਇਕ ਸਾਲ ਦੀ ਨੌਕਰੀ ‘ਤੇ 15 ਦਿਨਾਂ ਦੀ ਤਨਖਾਹ ਦੇ ਬਰਾਬਰ ਗ੍ਰੈਚੁਟੀ ਮਿਲਦੀ ਹੈ, ਇਸ ਨੂੰ 30 ਦਿਨ ਦੀ ਤਨਖਾਹ ਬਰਾਬਰ ਕਰਨ ਲਈ ਕਿਹਾ ਗਿਆ ਸੀ। ਪਰ ਇੰਡਸਟਰੀ ਨੂੰ ਇਹ ਮਨਜ਼ੂਰ ਨਹੀਂ ਹੈ।
ਇਸ ਸਮੇਂ ਕਿਸੇ ਕੰਪਨੀ ‘ਚ ਲਗਾਤਾਰ 5 ਸਾਲ ਕੰਮ ਕਰਨ ਵਾਲੇ ਕਰਮਚਾਰੀ ਨੂੰ ਗ੍ਰੈਚੁਟੀ ਮਿਲਦੀ ਹੈ। ਤਨਖਾਹ ਦਾ ਇਕ ਛੋਟਾ ਜਿਹਾ ਹਿੱਸਾ ਗ੍ਰੈਚੁਟੀ ਲਈ ਕੱਟਿਆ ਜਾਂਦਾ ਹੈ। ਹਾਲਾਂਕਿ, ਇਸ ਦਾ ਵੱਡਾ ਹਿੱਸਾ ਕੰਪਨੀ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ। ਗ੍ਰੈਚੁਟੀ ਦੀ ਰਕਮ ਦੋ ਚੀਜ਼ਾਂ ‘ਤੇ ਨਿਰਭਰ ਕਰਦੀ ਹੈ। ਪਹਿਲਾ ਇਹ ਕਿ ਕਰਮਚਾਰੀ ਨੇ ਕਿੰਨਾ ਸਮਾਂ ਕੰਮ ਕੀਤਾ ਹੈ। 5 ਸਾਲ ਕੰਮ ਕਰਨ ਤੋਂ ਬਾਅਦ ਗ੍ਰੈਚੁਟੀ ਮਿਲਦੀ ਹੈ। ਦੂਜਾ ਉਸ ਦੀ ਆਖਰੀ ਤਨਖਾਹ ‘ਚ ਬੇਸਿਕ ਤਨਖਾਹ ਤੇ ਮਹਿੰਗਾਈ ਭੱਤਾ ਕਿੰਨਾ ਹੈ। ਬੇਸਿਕ ਤਨਖਾਹ ਅਤੇ ਮਹਿੰਗਾਈ ਭੱਤਾ ਮਿਲਾ ਕੇ ਵੀ ਗ੍ਰੈਚੁਟੀ ਦਾ ਭੁਗਤਾਨ ਕੀਤਾ ਜਾਂਦਾ ਹੈ।

Video Ad
Video Ad