
ਵਾਸ਼ਿੰਗਟਨ, 30 ਜੁਲਾਈ, ਹ.ਬ. : ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਨੇ ਹੁਣ ਸੋਸ਼ਲ ਨੈਟਵਰਕਿੰਗ ਸਾਈਟ ਟਵਿਟਰ ਨੁੂੰ ਕੋਰਟ ਵਿਚ ਘੜੀਸ ਲਿਆ। ਇਸ ਤੋਂ ਪਹਿਲਾਂ ਟਵਿਟਰ ਨੇ ਐਲਨ ਮਸਕ ਨੂੰ 44 ਅਰਬ ਡਾਲਰ ਦੀ ਡੀਲ ਤੋਂ ਪਿੱਛੇ ਹਟਣ ਲਈ ਮੁਕੱਦਮਾ ਦਾਇਰ ਕੀਤਾ ਸੀ, ਜਿਸ ਦੇ ਜਵਾਬ ਵਿਚ ਹੁਣ ਐਲਨ ਮਸਕ ਨੇ ਵੀ ਜਵਾਬੀ ਮੁਕੱਦਮਾ ਦਾਇਰ ਕਰ ਦਿੱਤਾ। ਰਿਪੋਰਟ ਮੁਤਾਬਕ ਐਲਨ ਮਸਕ ਵਲੋਂ ਇਹ ਮੁਕੱਦਮਾ ਗੁਪਤ ਤਰੀਕੇ ਨਾਲ ਦਾਇਰ ਕੀਤਾ ਗਿਆ ਅਤੇ 164 ਪੰਨਿਆਂ ਦਾ ਇਹ ਪੁਲੰਦਾ ਅਜੇ ਤੱਕ ਜਨਤਕ ਤੌਰ ’ਤੇ ਉਪਲਬਧ ਨਹੀਂ ਹੋ ਸਕਿਆ ਹੈ।