ਹੁਣ ਪ੍ਰਾਈਵੇਟ ਕੰਪਨੀਆਂ ਦੀਆਂ ਮਿਜ਼ਾਈਲਾਂ ਦੁਸ਼ਮਣ ਨੂੰ ਮਾਤ ਦੇਣਗੀਆਂ; ਡੀਆਰਡੀਓ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਘਰੇਲੂ ਰੱਖਿਆ ਸਨਅਤ ਨੂੰ ਉਤਸ਼ਾਹਤ ਕਰਨ ਲਈ ਭਾਰਤੀ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਨਿੱਜੀ ਖੇਤਰ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਤਹਿਤ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਮਿਜ਼ਾਈਲ ਪ੍ਰਣਾਲੀ ਵਿਕਸਿਤ ਕਰਨ ਦੇ ਨਾਲ-ਨਾਲ ਇਨ੍ਹਾਂ ਦਾ ਉਤਪਾਦਨ ਕਰਨ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ।

Video Ad

ਡੀਆਰਡੀਓ ਦੇ ਅਧਿਕਾਰੀਆਂ ਨੇ ਦੱਸਿਆ ਕਿ ਡਿਵੈਲਪਮੈਂਟ ਕਮ ਪ੍ਰੋਡਕਸ਼ਨ ਪਾਰਟਰ (ਡੀਸੀਪੀਪੀ) ਪ੍ਰੋਗਰਾਮ ਤਹਿਤ ਨਿੱਜੀ ਖੇਤਰ ਨੂੰ ਮਿਜ਼ਾਈਲ ਸਿਸਟਮ ਵਿਕਸਤ ਕਰਨ ਅਤੇ ਫਿਰ ਉਸ ਦਾ ਉਤਪਾਦਨ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਮੁੱਢਲੇ ਪ੍ਰੋਗਰਾਮ ਤਹਿਤ ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਵਿਕਸਿਤ ਕੀਤੀਆਂ ਜਾਣੀਆਂ ਹਨ।

ਡੀਆਰਡੀਓ ਦੇ ਇਸ ਫ਼ੈਸਲੇ ਨੂੰ ਨਿੱਜੀ ਖੇਤਰ ਦੀਆਂ ਕੰਪਨੀਆਂ ਨੋ ਹੱਥੋਂ-ਹੱਥ ਲਿਆ ਹੈ। ਡੀਆਰਡੀਓ ਦੇ ਅਧਿਕਾਰੀਆਂ ਮੁਤਾਬਕ ਨਿੱਜੀ ਖੇਤਰ ਦੀਆਂ ਕੰਪਨੀਆਂ ਨੇ ਇਸ ‘ਚ ਹਿੱਸਾ ਲੈਣ ਲਈ ਉਤਸ਼ਾਹ ਭਰੀ ਪ੍ਰਤੀਕਿਰਿਆ ਦਿੱਤੀ ਹੈ। ਇਸ ਤਹਿਤ ਘੱਟ ਰੇਂਜ ਦੀ ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੀ ਮਿਜ਼ਾਈਲ ਸਿਸਟਮ ਦੇ ਨਿਰਮਾਣ ਲਈ ਕਈ ਬੋਲੀਆਂ ਪ੍ਰਾਪਤ ਹੋਈਆਂ ਹਨ।

ਡੀਆਰਡੀਓ ਦੀ ਇਹ ਕੋਸ਼ਿਸ਼ ਨਰਿੰਦਰ ਮੋਦੀ ਸਰਕਾਰ ਦੀ ਮੇਕ ਇਨ ਇੰਡੀਆ ਪ੍ਰਰਾਜੈਕਟ ਦਾ ਹਿੱਸਾ ਹੈ ਜਿਸ ਤਹਿਤ ਗੁੰਝਲਦਾਰ ਫ਼ੌਜੀ ਪ੍ਰਣਾਲੀ ਵਿਕਸਤ ਕਰਨ ‘ਚ ਸਮਰੱਥ ਹੋਣ ਲਈ ਨਿੱਜੀ ਖੇਤਰ ਦੀ ਸਨਅਤ ਤਿਆਰ ਕਰਨਾ ਹੈ। ਇਸ ਤਹਿਤ ਆਲ ਵੈਦਰ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਨੂੰ ਵੱਖ-ਵੱਖ ਹਵਾਈ ਟੀਚਿਆਂ ਜਿਵੇਂ ਜੈੱਟ, ਜੰਗੀ ਜਹਾਜ਼, ਮਨੁੱਖ ਰਹਿਤ ਜਹਾਜ਼ ਰਾਹੀਂ ਰੱਖਿਆ ਦੇਣ ਲਈ ਵਿਕਸਤ ਕੀਤਾ ਜਾ ਰਿਹਾ ਹੈ।

ਡੀਆਰਡੀਓ ਨੇ ਟਾਟਾ ਤੇ ਬਾਬਾ ਕਲਿਆਣੀ ਸਮੇਤ ਨਿੱਜੀ ਖੇਤਰ ਦੀਆਂ ਸਨਅਤਾਂ ਨੂੰ ਏਟੀਏਜੀਐੱਸ ਹੋਵਿਤਜ਼ਰ ਵਿਕਸਿਤ ਕਰਨ ‘ਚ ਮਦਦ ਕੀਤੀ ਹੈ, ਜਿਹੜੀ ਅਗਲੇ ਕਈ ਦਹਾਕਿਆਂ ‘ਚ ਭਾਰਤੀ ਫ਼ੌਜ ਲਈ ਪ੍ਰਮੁੱਖ ਤੋਪ ਹੋਣ ਦੀ ਸੰਭਾਵਨਾ ਹੈ।

Video Ad