Home ਤਾਜ਼ਾ ਖਬਰਾਂ ਹੁਣ ਮਦਦ ਲਈ ਤੁਹਾਡੇ ਕੋਲ ਤੁਰੰਤ ਪੁੱਜੇਗੀ ਪੰਜਾਬ ਪੁਲਿਸ : ਭਗਵੰਤ ਮਾਨ

ਹੁਣ ਮਦਦ ਲਈ ਤੁਹਾਡੇ ਕੋਲ ਤੁਰੰਤ ਪੁੱਜੇਗੀ ਪੰਜਾਬ ਪੁਲਿਸ : ਭਗਵੰਤ ਮਾਨ

0


ਚੰਡੀਗੜ੍ਹ, 23 ਮਈ, ਹ.ਬ. : ਭਗਵੰਤ ਮਾਨ ਨੇ ਪੁਲਿਸ ਵਿੱਚ ਸ਼ਾਮਲ ਕੀਤੇ ਗਏ ਨਵੇਂ 98 ਐਮਰਜੈਂਸੀ ਰਿਸਪਾਂਸ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਨ੍ਹਾਂ ਵਿੱਚ 86 ਮਹਿੰਦਰਾ ਬੋਲੇਰੋ ਅਤੇ 12 ਮਾਰੂਤੀ ਅਰਟਿਗਾ ਕਾਰਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਵਿੱਚ ਮੋਬਾਈਲ ਡਾਟਾ ਟਰਮੀਨਲ ਅਤੇ ਜੀ.ਪੀ.ਐਸ. ਲੱਗੇ ਹਨ। ਇਸ ਨਾਲ ਜਦੋਂ ਵੀ ਕੋਈ 112 ਹੈਲਪਲਾਈਨ ਨੰਬਰ ਡਾਇਲ ਕਰਦਾ ਹੈ ਅਤੇ ਮਦਦ ਮੰਗਦਾ ਹੈ ਤਾਂ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਜਾਂਦੀ ਹੈ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਇੱਥੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੰਜਾਬ ਪੁਲਿਸ ਅਤੇ ਬੀ.ਐਸ.ਐਫ ਵੱਲੋਂ ਸ਼ਲਾਘਾਯੋਗ ਕਾਰਵਾਈ ਕੀਤੀ ਗਈ ਹੈ। ਪੁਲਿਸ ਨੂੰ ਅੱਪਡੇਟ ਕਰਨ ਲਈ ਬਜਟ ਜਾਰੀ ਕਰਕੇ ਨਵੇਂ ਵਾਹਨਾਂ ਸਮੇਤ ਹੋਰ ਹਾਈਟੈਕ ਸਾਜ਼ੋ-ਸਾਮਾਨ ਦੀ ਖਰੀਦ ਕੀਤੀ ਜਾਵੇਗੀ। ਸੀਐਮ ਮਾਨ ਨੇ ਕਿਹਾ ਕਿ ਮੁੰਬਈ ਵਿੱਚ ਗੂਗਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਤਾਂ ਜੋ ਪੁਲਿਸ ਦੇ ਆਧੁਨਿਕੀਕਰਨ ਦਾ ਕੰਮ ਕੀਤਾ ਜਾ ਸਕੇ। ਅਗਾਮੀ ਸਮੇਂ ਵਿਚ ਗੂਗਲ ਅਧਿਕਾਰੀਆਂ ਨਾਲ ਪੁਲਿਸ ਅਧਿਕਾਰੀਆਂ ਦੀ ਮੁਲਾਕਾਤ ਕਰਵਾ ਕੇ ਪੰਜਾਬ ਪੁਲਿਸ ਨੂੰ ਮਾਡਰਨ ਬਣਾਇਆ ਜਾਵੇਗ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਪੰਜਾਬ ਪੁਲਿਸ ਸਬੰਧੀ ਕਈ ਕੰਮ ਕੀਤੇ ਜਾਣਗੇ। ਇਨ੍ਹਾਂ ਵਿਚ ਕਮਿਊਨਿਕੇਸ਼ਨ ਸਿਸਟਮ ਦੇ ਲਈ 41 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਨਾਲ ਵਾਇਰਲੈਸ ਸਾਫਟਵੇਅਰ ਖਰੀਦੇ ਜਾ ਸਕਣਗੇ। ਸੀਐਮ ਮਾਨ ਨੇ ਦੱਸਿਆ ਕਿ ਸਾਈਬਰ ਵਿੰਗ ਨੂੰ ਅਪਡੇਟ ਕਰਨ ਲਈ 30 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧ ਦੀ ਦਰ ਬਹੁਤ ਵਧ ਗਈ ਹੈ। ਇਸ ਕਾਰਨ ਮੁਲਜ਼ਮਾਂ ਦੀ ਸਮੇਂ ਸਿਰ ਗ੍ਰਿਫ਼ਤਾਰੀ ਇੱਕ ਚੁਣੌਤੀ ਬਣੀ ਹੋਈ ਹੈ। ਪਰ ਹਾਈਟੈਕ ਉਪਕਰਨਾਂ ਦੀ ਮਦਦ ਨਾਲ ਪੁਲਿਸ ਅੱਪਡੇਟ ਹੋ ਕੇ ਹਾਈਟੈਕ ਹੋ ਜਾਵੇਗੀ।