ਲੰਡਨ, 30 ਮਈ, ਹ.ਬ. : ਭਾਰਤ ਤੋਂ ਨਿਕਲ ਕੇ ਬਰਤਾਨੀਆ ਵਿਚ ਵਸੇ ਇੱਕ ਹੋਰ ਪੰਜਾਬੀ ਨੇ ਇਤਿਹਾਸ ਰਚਿਆ ਹੈ। ਹੁਸ਼ਿਆਰਪੁਰ ਨਾਲ ਸਬੰਧ ਰੱਖਣ ਵਾਲੇ ਚਮਨ ਲਾਲ ਨੂੰ ਬਰਮਿੰਘਮ ਸ਼ਹਿਰ ਦਾ ਪਹਿਲਾ ਬ੍ਰਿਟਿਸ਼-ਇੰਡੀਅਨ ਲਾਰਡ ਮੇਅਰ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ। ਬਰਤਾਨੀਆ ’ਚ ਬਰਮਿੰਘਮ ਦੇ ਲਾਰਡ ਮੇਅਰ ਦੇ ਰੂਪ ’ਚ ਹਲਫ਼ ਲੈ ਕੇ ਕੌਂਸਲਰ ਚਮਨ ਲਾਲ ਨੇ ਇਸ ਅਹੁਦੇ ’ਤੇ ਬੈਠਣ ਵਾਲੇ ਪਹਿਲੇ ਬ੍ਰਿਟਿਸ਼-ਭਾਰਤੀ, ਪੰਜਾਬੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਹ 1964 ’ਚ ਆਪਣੇ ਪਰਿਵਾਰ ਨਾਲ ਪੰਜਾਬ ਤੋਂ ਇੰਗਲੈਂਡ ਆ ਗਏ ਸਨ।