Home ਤਾਜ਼ਾ ਖਬਰਾਂ ਹੁਸ਼ਿਆਰਪੁਰ : ਰਾਹੁਲ ਗਾਂਧੀ ਦੀ ਸੁਰੱਖਿਆ ’ਚ ਹੋਈ ਕੋਤਾਹੀ

ਹੁਸ਼ਿਆਰਪੁਰ : ਰਾਹੁਲ ਗਾਂਧੀ ਦੀ ਸੁਰੱਖਿਆ ’ਚ ਹੋਈ ਕੋਤਾਹੀ

0
ਹੁਸ਼ਿਆਰਪੁਰ : ਰਾਹੁਲ ਗਾਂਧੀ ਦੀ ਸੁਰੱਖਿਆ ’ਚ ਹੋਈ ਕੋਤਾਹੀ

ਹੁਸ਼ਿਆਰਪੁਰ, 17 ਜਨਵਰੀ, ਹ.ਬ. : ਪੰਜਾਬ ’ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ 6ਵੇਂ ਦਿਨ ਹੁਸ਼ਿਆਰਪੁਰ ਵਿਖੇ ਸੁਰੱਖਿਆ ਵਿਚ ਕੋਤਾਹੀ ਦੇ ਦੋ ਮਾਮਲੇ ਸਾਹਮਣੇ ਆਏ। ਪਹਿਲਾਂ ਇਕ ਨੌਜਵਾਨ ਦੌੜਦਾ ਆਇਆ ਅਤੇ ਰਾਹੁਲ ਗਾਂਧੀ ਨੂੰ ਜੱਫੀ ਪਾ ਲਈ। ਇਹ ਦੇਖ ਕੇ ਰਾਹੁਲ ਗਾਂਧੀ ਨੇ ਆਪਣੇ ਨਾਲ ਚਲ ਰਹੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਮਦਦ ਨਾਲ ਉਸ ਨੂੰ ਧੱਕਾ ਦੇ ਕੇ ਭਜਾ ਦਿੱਤਾ।
ਦੂਜੀ ਵਾਰ ਪਿੰਡ ਬੱਸੀ ’ਚ ਟੀ-ਬ੍ਰੇਕ ’ਚ ਜਾਂਦੇ ਸਮੇਂ ਰਾਹੁਲ ਗਾਂਧੀ ਦੇ ਸੁਰੱਖਿਆ ਘੇਰੇ ’ਚ ਇਕ ਨੌਜਵਾਨ ਸਿਰ ’ਤੇ ਕੇਸਰੀ ਪਰਨਾ ਬੰਨ੍ਹੇ ਹੋਏ ਸੁਰੱਖਿਆ ਘੇਰੇ ’ਚ ਆ ਗਿਆ। ਉਹ ਰਾਹੁਲ ਗਾਂਧੀ ਦੇ ਬਹੁਤ ਨੇੜੇ ਆ ਗਿਆ। ਪਰ ਸੁਰੱਖਿਆ ਕਰਮੀਆਂ ਨੇ ਉਸ ਨੂੰ ਫੜ ਕੇ ਇਕ ਪਾਸੇ ਧੱਕ ਦਿੱਤਾ ਅਤੇ ਆਪਣੇ ਨਾਲ ਲੈ ਗਏ।
ਹੁਸ਼ਿਆਰਪੁਰ ’ਚ ਪਹਿਲੇ ਦਿਨ ਰਾਹੁਲ ਗਾਂਧੀ ਨੇ ਸੀਐਮ ਭਗਵੰਤ ਮਾਨ ਨੂੰ ਨਸੀਹਤ ਦਿੱਤੀ। ਰਾਹੁਲ ਨੇ ਕਿਹਾ ਕਿ ਉਹ ਦਿੱਲੀ ਦੇ ਦਬਾਅ ’ਚ ਨਹੀਂ ਆਉਣ। ਅਰਵਿੰਦ ਕੇਜਰੀਵਾਲ ਦਾ ਰਿਮੋਟ ਕੰਟਰੋਲ ਨਾ ਬਣੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦੇਣ ਲਈ ਕੋਈ ਸਮਾਂ ਨਹੀਂ ਲਾਇਆ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੀਐਮ ਦੀ ਕੁਰਸੀ ਤੋਂ ਹਟਾ ਕੇ ਚੰਨੀ ਨੂੰ ਸੀਐਮ ਬਣਾਉਣ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਜ਼ੋਰਦਾਰ ਜਵਾਬ ਦਿੱਤਾ।
ਭਗਵੰਤ ਮਾਨ ਨੇ ਕਿਹਾ, ਰਾਹੁਲ ਜੀ, ਪੰਜਾਬ ਵਿਚ ਤੁਸੀਂ ਉਲਟਾ ਸਿੱਧਾਂ ਨਾ ਹੀ ਬੋਲੋ ਤਾਂ ਹੀ ਚੰਗਾ ਹੈ… ਮੈਨੂੰ ਸੀਐਮ ਪੰਜਾਬ ਦੀ ਜਨਤਾ ਨੇ ਬਣਾਇਆ ਹੈ ਅਤੇ ਚੰਨੀ ਜੀ ਨੁੂੰ ਰਾਹੁਲ ਗਾਂਧੀ ਨੇ.. ਆਪ ਨੇ 2 ਮਿੰਟ ਵਿਚ ਚੁਣੇ ਹੋਏ ਸੀਐਮ ਕੈਪਟਨ ਸਾਹਿਬ ਨੂੰ ਦਿੱਲੀ ਤੋਂ ਬੇਇੱਜ਼ਤ ਕਰਕੇ ਹਟਾ ਦਿੱਤਾ ਸੀ.. ਯਾਤਰਾ ਵਿਚ ਪੰਜਾਬ ਦੇ ਪ੍ਰਧਾਨ ਨੂੰ ਧੱਕੇ ਪੈ ਰਹੇ ਹਨ… ਆਪ ਬੋਲਦੇ ਚੰਗੇ ਨਹੀਂ ਲੱਗਦੇ।