Home ਤਾਜ਼ਾ ਖਬਰਾਂ ਹੋਸਟਲ ਵਿਚ ਵੜ ਕੇ ਮੁੰਡਿਆਂ ਵਲੋਂ ਕੁੜੀਆਂ ਦੀ ਕੁੱਟਮਾਰ

ਹੋਸਟਲ ਵਿਚ ਵੜ ਕੇ ਮੁੰਡਿਆਂ ਵਲੋਂ ਕੁੜੀਆਂ ਦੀ ਕੁੱਟਮਾਰ

0
ਹੋਸਟਲ ਵਿਚ ਵੜ ਕੇ ਮੁੰਡਿਆਂ ਵਲੋਂ ਕੁੜੀਆਂ ਦੀ ਕੁੱਟਮਾਰ

ਲੁਧਿਆਣਾ, 9 ਮਾਰਚ, ਹ.ਬ. : ਪੰਜਾਬ ਦੇ ਲੁਧਿਆਣਾ ਦੇ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ’ਚ ਵੀਰਵਾਰ ਸਵੇਰੇ ਕੁਝ ਸ਼ੱਕੀ ਨੌਜਵਾਨ ਲੜਕੀਆਂ ਦੇ ਹੋਸਟਲ ’ਚ ਦਾਖਲ ਹੋਏ। ਉਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਵੀ ਸਨ। ਉਨ੍ਹਾਂ ਨੇ ਉਥੇ ਵਿਦਿਆਰਥਣਾਂ ਦੀ ਕੁੱਟਮਾਰ ਕੀਤੀ। ਵਿਦਿਆਰਥਣਾਂ ਨੇ ਬਚਾਅ ਵਿੱਚ ਰੌਲਾ ਪਾਇਆ ਤਾਂ ਸੁਰੱਖਿਆ ਗਾਰਡ ਤੁਰੰਤ ਉਨ੍ਹਾਂ ਵੱਲ ਭੱਜੇ। ਲੋਕਾਂ ਨੂੰ ਆਉਂਦਾ ਦੇਖ ਕੇ ਹਮਲਾਵਰ ਨੌਜਵਾਨ ਉਥੋਂ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਵਿਦਿਆਰਥਣਾਂ ਧਰਨੇ ’ਤੇ ਬੈਠ ਗਈਆਂ। ਉਨ੍ਹਾਂ ਕਾਲਜ ’ਤੇ ਸੁਰੱਖਿਆ ਪ੍ਰਬੰਧਾਂ ਵਿੱਚ ਢਿੱਲਮੱਠ ਦਾ ਦੋਸ਼ ਲਾਇਆ। ਸੂਚਨਾ ਮਿਲਦੇ ਹੀ ਥਾਣਾ ਮੋਤੀ ਨਗਰ ਦੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਫਿਲਹਾਲ ਕਾਲਜ ਮੈਨੇਜਮੈਂਟ ਨੇ ਇਸ ਮਾਮਲੇ ’ਚ ਚੁੱਪ ਧਾਰੀ ਹੋਈ ਹੈ। ਐਸਐਚਓ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਕਾਲਜ ਵਿੱਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਫਿਲਹਾਲ ਇਸ ਮਾਮਲੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਜਾਂਚ ਤੋਂ ਬਾਅਦ ਹੀ ਮਾਮਲਾ ਸਪੱਸ਼ਟ ਹੋਵੇਗਾ। ਪੁਲਸ ਕਾਲਜ ਕੈਂਪਸ, ਹੋਸਟਲਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।