ਹੌਲੀ ਮੌਕੇ ‘ਚ 3 ਬੱਚੇ ਜ਼ਿੰਦਾ ਸੜੇ, ਚੌਥੇ ਦੀ ਹਾਲਤ ਗੰਭੀਰ

ਗਯਾ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਬਿਹਾਰ ਦੇ ਗਯਾ ‘ਚ ਹੋਲੀ ਦਹਿਨ ਮੌਕੇ ਇਕ ਹਾਦਸੇ ‘ਚ 3 ਬੱਚਿਆਂ ਦੀ ਮੌਤ ਹੋ ਗਈ। ਐਤਵਾਰ ਦੀ ਰਾਤ ਬੋਧ ਗਯਾ ‘ਚ ਹੋਲਿਕਾ ਦਹਿਨ ਤੋਂ ਬਾਅਦ ਲੁਕਵਾਰੀ ਸੁੱਟਣ ਦੌਰਾਨ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਹ ਹਾਦਸਾ ਪਹਾੜੀ ਉੱਤੇ ਝਾੜੀਆਂ ‘ਚ ਲੱਗੀ ਅੱਗ ਕਾਰਨ ਵਾਪਰਿਆ। ਘਟਨਾ ਤੋਂ ਬਾਅਦ ਪਰਿਵਾਰ ‘ਚ ਮਾਤਮ ਪਸਰ ਗਿਆ।
ਬੋਧ ਗਯਾ ਥਾਣਾ ਖੇਤਰ ‘ਚ ਸਥਿੱਤ ਮਨਕੋਸੀ ਪਿੰਡ ਦੇ ਰਾਹੁਲ ਨਗਰ ਟੋਲਾ ‘ਚ ਐਤਵਾਰ ਰਾਤ ਨੂੰ ਚਾਰ ਨਾਬਾਲਗ ਬੱਚੇ ਅੱਗ ਦੀ ਲਪੇਟ ‘ਚ ਆ ਗਏ। ਇਨ੍ਹਾਂ ਵਿੱਚੋਂ ਤਿੰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ‘ਚ ਕਾਲੇਸ਼ਵਰ ਮਾਂਝੀ ਦਾ 12 ਸਾਲ ਦਾ ਬੇਟਾ ਰੋਹਿਤ ਕੁਮਾਰ, ਬਾਬੂ ਲਾਲ ਮਾਂਝੀ ਦਾ 13 ਸਾਲਾ ਬੇਟਾ ਨੰਦਲਾਲ ਮਾਂਝੀ ਅਤੇ ਪਿੰਟੂ ਮਾਂਝੀ ਦਾ 12 ਸਾਲਾ ਬੇਟਾ ਉਪੇਂਦਰ ਕੁਮਾਰ ਸ਼ਾਮਲ ਹਨ। ਦੂਜੇ ਪਾਸੇ ਮੋਰਾਟਾਲ ਪੰਚਾਇਤ ਦੇ ਉਪ ਮੁਖੀ ਗੀਤਾ ਦੇਵੀ ਦਾ 12 ਸਾਲਾ ਬੇਟਾ ਰਿਤੇਸ਼ ਕੁਮਾਰ ਜ਼ਖ਼ਮੀ ਹਾਲਤ ‘ਚ ਹਸਪਤਾਲ ‘ਚ ਦਾਖਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹੋਲਿਕਾ ਦਹਿਨ ਤੋਂ ਬਾਅਦ ਕੁਝ ਬੱਚੇ ਲੁਕਬਾਰੀ (ਬਲਦੀ ਹੋਈ ਲੱਕੜ) ਲੈ ਕੇ ਪਿੰਡ ਦੀ ਸਾਹਮਣੇ ਵਾਲੀ ਪਹਾੜੀ ਵੱਲ ਗਏ ਸਨ। ਚਾਰੇ ਬੱਚੇ ਪਹਾੜੀ ਉੱਤੇ ਬਹੁਤ ਅੱਗੇ ਚਲੇ ਗਏ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਇੱਕ ਬੱਚੇ ਨੇ ਪਹਾੜੀ ਉੱਤੇ ਝਾੜੀਨੁਮਾ ਸਿਰਕੀ ‘ਚ ਅੱਗ ਸੁੱਟ ਦਿੱਤੀ, ਜਿਸ ਕਾਰਨ ਸਾਰੀ ਝਾੜੀ ਸੜਨ ਲੱਗੀ। ਬੱਚਿਆਂ ਨੂੰ ਪਹਾੜੀ ਤੋਂ ਹੇਠਾਂ ਆਉਣ ਦਾ ਮੌਕਾ ਨਾ ਮਿਲਿਆ ਅਤੇ ਉਹ ਅੱਗ ਦੀ ਲਪੇਟ ‘ਚ ਆ ਗਏ।
ਘਟਨਾ ਤੋਂ ਬਾਅਦ ਸੋਮਵਾਰ ਨੂੰ ਪਰਿਵਾਰ ਵੱਲੋਂ ਤਿੰਨਾਂ ਮ੍ਰਿਤਕ ਬੱਚਿਆਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਬੋਧ ਗਯਾ ਥਾਣੇ ਦੇ ਇੰਸਪੈਕਟਰ ਮਿਤੇਸ਼ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਕਿਸੇ ਵੀ ਵਿਅਕਤੀ ਨੇ ਥਾਣੇ ‘ਚ ਐਫਆਈਆਰ ਦਰਜ ਨਹੀਂ ਕਰਵਾਈ ਹੈ।

Video Ad
Video Ad