‘ਹੰਗਰ ਮਿਟਾਓ’ ਭਾਰਤੀ ਅਮਰੀਕਾ ਸੰਸਥਾ ਵੱਲੋਂ ਭੋਜਨ ਮੁਹਿੰਮ ਦੀ ਸ਼ੁਰੂਆਤ

ਸੈਕਰਾਮੈਂਟੋ 6 ਅਪ੍ਰੈਲ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਅਮਰੀਕੀਆਂ ਵੱਲੋਂ ਗਠਿਤ ਸੰਸਥਾ ‘ਹੰਗਰ ਮਿਟਾਓ’ ਵੱਲੋਂ ‘ਸਪਰਿੰਗ ਫੂਡ ਡਰਾਈਵ’ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸੰਸਥਾ ਸਥਾਨਕ ਫੂਡ ਬੈਂਕ ਰਾਹੀਂ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਂਦੀ ਹੈ। ਸੰਸਥਾ ਨੂੰ ਬਣਿਆਂ ਅਜੇ 3 ਸਾਲ ਤੋਂ ਥੋਹੜਾ ਜਿਹਾ ਜਿਆਦਾ ਸਮਾਂ ਹੋਇਆ ਹੈ ਪਰ ਇਹ ਆਪਣੀਆਂ ਫੰਡ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਰਾਹੀਂ ਉਤਰੀ ਟੈਕਸਾਸ ਫੂਡ ਬੈਂਕ ਨੂੰ ਇਕ ਕਰੋੜ ਲੋਕਾਂ ਲਈ ਭੋਜਨ ਮੁਹੱਈਆ ਕਰਵਾ ਚੁੱਕੀ ਹੈ।

Video Ad

ਭਿਆਨਕ ਸਰਦ ਰੁੱਤ ਦੇ ਤੂਫਾਨ ਦੇ ਮੱਦੇਨਜਰ ਸੰਸਥਾ ਟੈਕਸਾਸ ਫੂਡ ਬੈਂਕ ਲਈ ਵਧ ਤੋਂ ਵਧ ਸਾਧਨ ਜੁਟਾਉਣ ਦੇ ਯਤਨ ਵਿਚ ਹੈ। ਹੰਗਰ ਮਿਟਾਓ ਦੇ ਸਹਿ ਸੰਸਥਾਪਕ ਰਾਜ ਅਸਾਵਾ ਦਾ ਕਹਿਣਾ ਹੈ ਕਿ ਇਕ ਵਿਅਕਤੀ ਨੂੰ ਦਿਨ ਵਿਚ ਦੋ ਜਾਂ ਤਿੰਨ ਵਾਰ ਭੋਜਨ ਦੀ ਲੋੜ ਹੁੰਦੀ ਹੈ ਇਸ ਲਈ ਜਰੂਰੀ ਹੈ ਕਿ ਲੋਕਾਂ ਕੋਲ ਭਰੋਸੇਯੋਗ ਸਾਧਨ ਹੋਵੇ ਤਾਂ ਜੋ ਉਹ ਆਪਣੀ ਜਿੰਦਗੀ ਨੂੰ ਅੱਗੇ ਤੋਰ ਸਕਣ ਤੇ ਪੈਰਾਂ ਉਪਰ ਖੜੇ ਹੋ ਸਕਣ। ਉਨਾਂ ਨੇ ਲੋੜਵੰਦ ਲੋਕਾਂ ਦੀ ਮੱਦਦ ਲਈ ਸਰਗਰਮ ਉਤਰੀ ਟੈਕਸਾਸ ਫੂਡ ਬੈਂਕ ਦਾ ਧੰਨਵਾਦ ਕੀਤਾ ਹੈ ਜੋ 13 ਕਾਉਂਟੀਆਂ ਵਿਚ  ਆਪਣੀਆਂ ਸੇਵਾਵਾਂ ਜਾਰੀ ਰਖ ਰਹੀ ਹੈ।

Video Ad