Home ਤਾਜ਼ਾ ਖਬਰਾਂ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ’ਚ ਦਾਖ਼ਲ ਹੋ ਰਹੀ ਕੈਨੇਡਾ ਦੀ ਔਰਤ ਗ੍ਰਿਫ਼ਤਾਰ

ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ’ਚ ਦਾਖ਼ਲ ਹੋ ਰਹੀ ਕੈਨੇਡਾ ਦੀ ਔਰਤ ਗ੍ਰਿਫ਼ਤਾਰ

0
ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ’ਚ ਦਾਖ਼ਲ ਹੋ ਰਹੀ ਕੈਨੇਡਾ ਦੀ ਔਰਤ ਗ੍ਰਿਫ਼ਤਾਰ

ਨਵੀਂ ਦਿੱਲੀ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਬਿਨਾ ਵੀਜ਼ਾ ਨੇਪਾਲ ਤੋਂ ਭਾਰਤ ਵਿੱਚ ਦਾਖ਼ਲ ਹੋ ਰਹੀ ਕੈਨੇਡਾ ਦੀ ਮਹਿਲਾ ਨੂੰ ਇੰਮੀਗ੍ਰੇਸ਼ਨ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕੈਨੇਡੀਅਨ ਔਰਤ ਭਾਰਤ-ਨੇਪਾਲ ਸਰਹੱਦ ਨਾਲ ਲਗਦੇ ਬਿਹਾਰ ਦੇ ਰਕਸੌਲ ਵਿੱਚ ਭਾਰਤ ਦੀ ਸਰਹੱਦ ਟੱਪ ਰਹੀ ਸੀ। ਉਸ ਕੋਲੋਂ ਕੈਨੇਡਾ ਦਾ ਪਾਸਪੋਰਟ ਤੇ ਨੇਪਾਲ ਦਾ ਵੀਜ਼ਾ ਬਰਾਮਦ ਹੋਇਆ ਹੈ।
ਥਾਣਾ ਇੰਚਾਰਜ ਸੰਤੋਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਰਕਸੌਲ ਇੰਮੀਗੇ੍ਰਸ਼ਨ ਵਿਭਾਗ ਤੋਂ ਸੂਚਨਾ ਮਿਲੀ ਸੀ ਕਿ ਕੋਈ ਵਿਦੇਸ਼ੀ ਮਹਿਲਾ ਬਿਨਾ ਪਾਸਪੋਰਟ ਤੇ ਵੀਜ਼ਾ ਦੇ ਨੇਪਾਲ ਵੱਲੋਂ ਭਾਰਤ ਦੀ ਸਰਹੱਦ ਵਿੱਚ ਦਾਖ਼ਲ ਹੋ ਰਹੀ ਹੈ। ਸੂਚਨਾ ਮਿਲਣ ਬਾਅਦ ਰਾਮਗੜਵਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਐਨਐਚ-28 ਏ ’ਤੇ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ। ਨਿੱਜੀ ਵਾਹਨਾਂ ਦੇ ਨਾਲ ਹੀ ਯਾਤਰੀ ਵਾਹਨਾਂ ਦੀ ਵੀ ਤਲਾਸ਼ੀ ਲਈ ਜਾਣ ਲੱਗੀ। ਕਾਫ਼ੀ ਦੇਰ ਬਾਅਦ ਇਹ ਕੈਨੇਡੀਅਨ ਔਰਤ ਰਕਸੌਲ ਤੋਂ ਮੋਤਿਹਾਰੀ ਜਾਣ ਵਾਲੀ ਬੱਸ ਵਿੱਚ ਬੈਠੀ ਹੋਈ ਮਿਲੀ।
ਪੁਲਿਸ ਨੇ ਇਸ ਮਹਿਲਾ ਨੂੰ ਬੱਸ ਵਿੱਚੋਂ ਉਤਾਰ ਕੇ ਹਿਰਾਸਤ ਵਿੱਚ ਲੈ ਲਿਆ ਤੇ ਇਸ ਦੀ ਜਾਣਕਾਰੀ ਇੰਮੀਗੇ੍ਰਸ਼ਨ ਵਿਭਾਗ ਨੂੰ ਦੇ ਦਿੱਤੀ। ਇੰਮੀਗ੍ਰੇਸ਼ਨ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਸ ਔਰਤ ਦਾ ਨਾਮ ਰੋਬਾਇਕਾ ਵਿਲੀਅਮ ਪਿਤਾ ਕੈਰੀਸਤੋ ਵਿਲੀਅਮ ਹੈ। ਮਹਿਲਾ ਕੋਲੋਂ ਕੈਨੇਡਾ ਵੱਲੋਂ ਜਾਰੀ ਕੀਤਾ ਗਿਆ ਪਾਸਪੋਰਟ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਨੇਪਾਲ ਵਿੱਚ ਘੁੰਮਣ ਲਈ ਆਈ ਸੀ, ਪਰ ਜਾਣਕਾਰੀ ਦੀ ਘਾਟ ਕਾਰਨ ਭਾਰਤੀ ਸਰਹੱਦ ਟੱਪ ਗਈ। ਉਹ ਨੇਪਾਲ ਦੇ ਪੋਖਰਾ ਤੋਂ ਇੱਥੇ ਪਹੁੰਚੀ ਸੀ। ਇੰਮੀਗ੍ਰੇਸ਼ਨ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮਹਿਲਾ ਕੋਲੋਂ ਭਾਰਤ ਆਉਣ ਦਾ ਵੀਜ਼ਾ ਨਹੀਂ ਸੀ। ਇਸ ਤੋਂ ਇਲਾਵਾ ਉਸ ਕੋਲੋਂ ਕੋਰੋਨਾ ਜਾਂਚ ਰਿਪੋਰਟ ਵੀ ਨਹੀਂ ਮਿਲੀ ਹੈ। ਇਸ ਦੇ ਆਧਾਰ ’ਤੇ ਵਿਦੇਸ਼ੀ ਮਹਿਲਾ ਵਿਰੁੱਧ ਧਾਰਾ 1946 (ਸੈਕਸ਼ਨ-14ਬੀ) ਤੇ ਸੈਕਸ਼ਨ 52 ਦੀ ਡਿਜਾਸਟਰ ਮੈਨੇਜਮੈਂਟ ਧਾਰਾ 2005 ਦਾ ਉਲੰਘਣ ਦੇ ਦੋਸ਼ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਇਸ ਔਰਤ ਨੂੰ ਰਕਸੌਲ ਦੇ ਹਰੱਈਆ ਥਾਣੇ ਨੂੰ ਸੌਂਪਿਆ ਗਿਆ ਹੈ, ਜਿੱਥੋਂ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।