Home ਪੰਜਾਬ ਜ਼ੀਰਕਪੁਰ ’ਚ ਗੁਜਰਾਤ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਜ਼ੀਰਕਪੁਰ ’ਚ ਗੁਜਰਾਤ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

0
ਜ਼ੀਰਕਪੁਰ ’ਚ ਗੁਜਰਾਤ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਜ਼ੀਰਕਪੁਰ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਜ਼ੀਰਕਪੁਰ ’ਚ ਅੰਬਾਲਾ ਹਾਈਵੇਅ ’ਤੇ ਸਥਿਤ ਮੋਤੀਆ ਰਾਇਲ ਸਿਟੀ ਵਿੱਚ ਇੱਕ 28 ਸਾਲਾ ਨੌਜਵਾਨ ਨੇ ਸੋਸਾਇਟੀ ਦੀ 12ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਕਦੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਿਰਾਜ ਪਟੇਲ ਦੇ ਰੂਪ ਵਿੱਚ ਹੋਈ ਹੈ, ਜੋ ਕਿ ਮੂਲ ਰੂਪ ਵਿੱਚ ਗੁਜਰਾਤ ਦਾ ਵਾਸੀ ਸੀ। ਉਹ ਇਸ ਸਮੇਂ ਮੋਤਿਆ ਰਾਇਲ ਸਿਟੀ ਦੇ ਟਾਵਰ ਨੰਬਰ-5 ਦੇ ਫਲੈਟ ਨੰਬਰ-1203 ਵਿੱਚ ਆਪਣੀ ਪਤਨੀ ਨਾਲ ਰਹਿ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਹਿਰਾਜ ਨੇ ਬਾਲਕੌਨੀ ਤੋਂ ਛਾਲ਼ ਮਾਰੀ, ਉਸ ਸਮੇਂ ਘਰ ’ਚ ਉਸ ਦੀ ਪਤਨੀ, ਮਾਂ ਅਤੇ ਸੱਸ ਮੌਜੂਦ ਸਨ। ਹਿਰਾਜ 12ਵੀਂ ਮੰਜ਼ਿਲ ਤੋਂ ਹੇਠ ਪਾਰਕਿੰਗ ਵਿੱਚ ਖੜ੍ਹੀ ਆਪਣੀ ਫਾਰਚੂਨਰ ਗੱਡੀ ’ਤੇ ਡਿੱਗਿਆ। ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਨੇੜੇ-ਤੇੜੇ ਦੇ ਲੋਕ ਘਰਾਂ ਵਿੱਚੋਂ ਬਾਹਰ ਆ ਗਏ। ਜ਼ਖਮੀ ਹਾਲਤ ਵਿੱਚ ਉਸ ਨੂੰ ਤੁਰੰਤ ਐਮ ਕੇਅਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਂਚ ਅਧਿਕਾਰੀ ਐਸਆਈ ਨੇ ਦੱਸਿਆ ਕਿ ਮੌਕੇ ਤੋਂ ਕੋਈ ਸੁਸਾਇਡ ਨੋਟ ਬਰਾਮਦ ਨਹੀਂ ਹੋਇਆ ਹੈ। ਪਰਿਵਾਰ ਵਾਲਿਆਂ ਤੋਂ ਪਤਾ ਲੱਗਾ ਹੈ ਕਿ 15 ਦਿਨ ਪਹਿਲਾਂ ਹੀ ਹਿਰਾਜ ਪਟੇਲ ਦੀ ਨੌਕਰੀ ਚਲੀ ਗਈ ਸੀ। ਇਸ ਕਾਰਨ ਉਹ ਤਣਾਅ ਵਿੱਚ ਚੱਲ ਰਿਹਾ ਸੀ। ਜਾਂਚ ਅਧਿਕਾਰੀ ਮੁਤਾਬਕ 12 ਵੀਂ ਮੰਜ਼ਿਲ ਤੋਂ ਡਿੱਗਣ ਬਾਅਦ ਹਿਰਾਜ ਦੇ ਸਿਰ ਅਤੇ ਸਰੀਰ ’ਤੇ ਗੰਭੀਰ ਸੱਟਾਂ ਲੱਗੀਆਂ ਸਨ। ਹਾਲਾਂਕਿ ਪੋਸਟਮਾਰਟਮ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।