ਫ਼ੌਜੀ ਨੇ ਸਾਥੀਆਂ ਨਾਲ ਮਿਲ ਕੇ ਪਰਵਾਰ ’ਤੇ ਕੀਤਾ ਹਮਲਾ, ਸਹੁਰੇ ਆਏ ਨੌਜਵਾਨ ਦੀ ਮੌਤ, 26 ’ਤੇ ਕੇਸ ਦਰਜ

ਤਰਨਤਾਰਨ, 25 ਮਾਰਚ, ਹ.ਬ. : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਵਿਚ ਇੱਕ ਪਿੰਡ ਦੇ ਦੋ ਗੁੱਟਾਂ ਵਿਚ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ। ਇਸ ਝਗੜੇ ਵਿਚ ਚਾਰ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਇੱਕ ਨੇ ਅੰਮ੍ਰਿਤਸਰ ਦੇ ਹਸਪਤਾਲ ਵਿਚ ਲਿਆਏ ਜਾਣ ਤੋਂ ਬਾਅਦ ਦਮ ਤੋੜ ਦਿੱਤਾ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੇ ਚਲਦਿਆਂ 26 ਲੋਕਾਂ ਖ਼ਿਲਾਫ਼ ਹੱÎਤਿਆ ਦਾ ਕੇਸ ਦਰਜ ਕੀਤਾ ਗਿਆ।
ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਝੰਡ ਦਾ ਹੈ। ਜਾਣਕਾਰੀ ਅਨੁਸਾਰ ਸੰਨੀ ਨਾਂ ਦਾ ਨੌਜਵਾਨ ਅਪਣੇ ਸਹੁਰੇ ਮਿਲਣ ਗਿਆ ਸੀ। ਉਥੇ ਸਹੁਰੇ ਵਾਲਿਆਂ ਦੇ ਨਾਲ ਰੰਜਿਸ਼ ਰਖਦੇ ਇੱਕ ਫ਼ੌਜੀ ਚਮਕੌਰ ਸਿੰਘ ਨੇ ਅਪਣੇ 25 ਸਾਥੀਆਂ ਨਾਲ ਮਿਲ ਕੇ ਸੰਨੀ ਦੇ ਸਹੁਰੇ ਵਾਲਿਆਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸੰਨੀ, ਸੱਸ, ਸਹੁਰਾ ਅਤੇ ਸਾਲੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਪਹੁੰਚਾਇਆ ਗਿਆ। ਸੰਨੀ ਦੀ ਇਲਾਜ ਦੌਰਾਨ ਮੌਤ ਹੋ ਗਈ।
ਸਬ ਇੰਸਪੈਕਟਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਛੁੱਟੀ ਆਏ ਫ਼ੌਜੀ ਚਮਕੌਰ ਸਿੰਘ ਸਣੇ 26 ਲੋਕਾਂ ’ਤੇ 307 ਦਾ ਕੇਸ ਦਰਜ ਕੀਤਾ ਸੀ ਲੇਕਿਨ ਸੰਨੀ ਦੀ ਮੌਤ ਤੋਂ ਬਾਅਦ ਉਸ ਦੇ ਮਾਮਾ ਦਵਿੰਦਰ ਦੇ ਬਿਆਨ ਤੇ 302 ਵਿਚ ਤਬਦੀਲ ਕਰ ਦਿੱਤਾ ਗਿਆ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ।

Video Ad
Video Ad