Home ਤਾਜ਼ਾ ਖਬਰਾਂ ਅਟਾਰੀ ਬਾਰਡਰ ’ਤੇ ਬੀਐਸਐਫ ਨੇ ਡਰੋਨ ਡੇਗਿਆ, ਹੈਰੋਇਨ ਤੇ ਅਫੀਮ ਮਿਲੀ

ਅਟਾਰੀ ਬਾਰਡਰ ’ਤੇ ਬੀਐਸਐਫ ਨੇ ਡਰੋਨ ਡੇਗਿਆ, ਹੈਰੋਇਨ ਤੇ ਅਫੀਮ ਮਿਲੀ

0


ਅਟਾਰੀ, 27 ਅਪ੍ਰੈਲ, ਹ.ਬ. : ਬੀਐਸਐਫ ਨੇ ਪੰਜਾਬ ਦੇ ਅੰਮ੍ਰਿਤਸਰ ਸਰਹੱਦ ’ਤੇ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਬੁੱਧਵਾਰ-ਵੀਰਵਾਰ ਦਰਮਿਆਨੀ ਰਾਤ ਨੂੰ ਜਵਾਨਾਂ ਨੇ ਗੋਲੀਬਾਰੀ ਕਰਕੇ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ। ਇਸ ਡਰੋਨ ਦੀ ਰਾਤ ਸਮੇਂ ਨਸ਼ਾ ਤਸਕਰੀ ਵਿੱਚ ਵਰਤੋਂ ਕੀਤੀ ਜਾ ਰਹੀ ਸੀ। ਬੀਐਸਐਫ ਅਧਿਕਾਰੀਆਂ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਬਟਾਲੀਅਨ 22 ਦੇ ਜਵਾਨ ਰਾਤ ਸਮੇਂ ਗਸ਼ਤ ’ਤੇ ਸਨ। ਬੀਓਪੀ ਪੁਲ ਮੋਰਾਂ ਨੇੜੇ ਅੱਧੀ ਰਾਤ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਹੀ ਮਿੰਟਾਂ ’ਚ ਜਵਾਨ ਡਰੋਨ ਨੂੰ ਹੇਠਾਂ ਲਿਆਉਣ ’ਚ ਸਫਲ ਹੋ ਗਏ। ਗੋਲੀਬਾਰੀ ਦੇ ਕੁਝ ਸਕਿੰਟਾਂ ਵਿੱਚ ਹੀ ਡਰੋਨ ਦੀ ਆਵਾਜ਼ ਬੰਦ ਹੋ ਗਈ। ਬੀਐਸਐਫ ਦੇ ਜਵਾਨਾਂ ਨੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਇਹ ਡਰੋਨ ਪੁਲ ਮੋਰਾਂ ਨੇੜੇ ਖੇਤਾਂ ਵਿੱਚ ਟੁਕੜਿਆਂ ਵਿੱਚ ਮਿਲਿਆ ਸੀ। ਬੀਐਸਐਫ ਨੇ ਇਸ ਨੂੰ ਕਬਜ਼ੇ ਵਿੱਚ ਲੈ ਕੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਡਰੋਨ ਦੇ ਨਾਲ ਪੀਲੀ ਟੇਪ ਨਾਲ ਬੰਨਿ੍ਹਆ ਇੱਕ ਪੈਕਟ ਬਰਾਮਦ ਕੀਤਾ ਗਿਆ ਹੈ। ਇਸ ਬੈਗ ਵਿੱਚੋਂ ਦੋ ਪੈਕੇਟ ਹੈਰੋਇਨ ਬਰਾਮਦ ਹੋਈ ਹੈ। ਜਿਸ ਦਾ ਭਾਰ 2 ਕਿਲੋ ਦੇ ਕਰੀਬ ਹੈ। ਅੰਤਰਰਾਸ਼ਟਰੀ ਪੱਧਰ ’ਤੇ ਇਸ ਖੇਪ ਦੀ ਕੀਮਤ ਕਰੀਬ 14 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਇਸ ਖੇਪ ਦੇ ਨਾਲ ਦੋ ਹੋਰ ਪੇਟੀਆਂ ਵੀ ਬਰਾਮਦ ਹੋਈਆਂ ਹਨ, ਜਿਨ੍ਹਾਂ ਵਿੱਚ ਅਫੀਮ ਬਰਾਮਦ ਹੋਈ ਹੈ।