Home ਅਮਰੀਕਾ ਅਮਰੀਕਾ ’ਚ ਨਵਾਂ ਕਾਨੂੰਨ ਲਿਆ ਸਕਦੇ ਨੇ ਭਾਰਤੀ ਮੂਲ ਦੇ ਰਾਮਾਸਵਾਮੀ

ਅਮਰੀਕਾ ’ਚ ਨਵਾਂ ਕਾਨੂੰਨ ਲਿਆ ਸਕਦੇ ਨੇ ਭਾਰਤੀ ਮੂਲ ਦੇ ਰਾਮਾਸਵਾਮੀ

0


ਰਾਸ਼ਟਰਪਤੀ ਬਣੇ ਤਾਂ ਵੋਟ ਲਈ ਜ਼ਰੂਰੀ ਕਰਨਗੇ ਫ਼ੌਜ ਦੀ ਨੌਕਰੀ
ਵਾਸ਼ਿੰਗਟਨ, 12 ਮਈ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ਵਿੱਚ ਅਗਲੇ ਸਾਲ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਨੇ। ਇਨ੍ਹਾਂ ਚੋਣਾਂ ’ਚ ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰ ਰਹੇ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਹ ਸੱਤਾ ਵਿਚ ਆਏ ਵੋਟ ਦੇ ਅਧਿਕਾਰ ਦੀ ਉਮਰ 18 ਤੋਂ ਵਧਾ ਕੇ 25 ਸਾਲ ਕਰ ਦੇਣਗੇ। ਇਸ ਮਗਰੋਂ ਜੇਕਰ ਕੋਈ 18 ਸਾਲ ’ਚ ਵੋਟ ਪਾਉਣ ਦੀ ਇੱਛਾ ਜ਼ਾਹਰ ਕਰੇਗਾ ਤਾਂ ਉਸ ਨੂੰ 6 ਮਹੀਨੇ ਫ਼ੌਜ ਵਿੱਚ ਨੌਕਰੀ ਕਰਨੀ ਪਏਗੀ।
ਵਿਵੇਕ ਰਾਮਾਸਵਾਮੀ ਨੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਬਣੇ ਤਾਂ ਵੋਟ ਦੇਣ ਦੇ ਨਾਗਰਿਕ ਫਰਜ਼ ਕਾਨੂੰਨ ਵਿਚ ਸੋਧ ਕਰਨ ਵੱਲ ਕਦਮ ਚੁੱਕਣਗੇ। ਇਸ ਸੋਧ ਤਹਿਤ ਵੋਟ ਦੇਣ ਦੀ ਉਮਰ 18 ਸਾਲ ਤੋਂ ਵਧ ਕੇ 25 ਸਾਲ ਕੀਤੀ ਜਾਵੇਗੀ। ਨਾਲ ਹੀ ਜੇਕਰ ਕੋਈ 18 ਸਾਲ ਦੀ ਉਮਰ ਵਿਚ ਵੋਟ ਦੇਣਾ ਚਾਹੇਗਾ ਤਾਂ ਉਸ ਨੂੰ 6 ਮਹੀਨੇ ਤੱਕ ਫੌਜ ਵਿਚ ਸੇਵਾਵਾਂ ਦੇਣਾ ਜ਼ਰੂਰੀ ਕਰ ਦਿੱਤਾ ਜਾਵੇਗਾ।