Home ਅਮਰੀਕਾ ਅਮਰੀਕਾ ’ਚ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਸਨਮਾਨ

ਅਮਰੀਕਾ ’ਚ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਸਨਮਾਨ

0


ਸਿੱਖਸ ਆਫ਼ ਅਮੈਰਿਕਾ ਨੇ ਕੀਤਾ ਮਾਣ ਸਤਿਕਾਰ
ਵਾਸ਼ਿੰਗਟਨ, 7 ਮਈ (ਰਾਜ ਗੋਗਨਾ ) :
ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਇਨੀਂ ਦਿਨੀਂ ਅਮਰੀਕਾ ਫ਼ੇਰੀ ’ਤੇ ਹਨ ਅਤੇ ਵਾਸ਼ਿੰਗਟਨ ਪਹੁੰਚਣ ’ਤੇ ਉਨ੍ਹਾਂ ਦਾ ਸਿੱਖਸ ਆਫ ਅਮਰੀਕਾ ਵਲੋਂ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਸਮਾਰੋਹ ਵਿਚ ਕਮਲਜੀਤ ਸੋਨੀ, ਬਲਜਿੰਦਰ ਸਿੰਘ ਸ਼ੰਮੀ, ਇੰਦਰਜੀਤ ਸਿੰਘ ਗੁਜਰਾਲ, ਦਿਲਵੀਰ ਸਿੰਘ, ਰਤਨ ਸਿੰਘ, ਗੁਰਵਿੰਦਰ ਸੇਠੀ, ਮਨਿੰਦਰ ਸੇਠੀ, ਜਸਵਿੰਦਰ ਸਿੰਘ ਰਾਇਲ ਤਾਜ, ਧਰਮਪਾਲ ਸਿੰਘ, ਸਰਬਜੀਤ ਢਿੱਲੋਂ, ਸੁਖਵਿੰਦਰ ਸਿੰਘ ਘੋਗਾ, ਚਰਨਜੀਤ ਸਿੰਘ ਸਰਪੰਚ, ਵਰਿੰਦਰ ਸਿੰਘ, ਜਸਵਿੰਦਰ ਸਿੰਘ ਜੌਨੀ, ਸੁਖਪਾਲ ਸਿੰਘ ਧਨੋਆ, ਹਰਜੀਤ ਚੰਢੋਕ, ਭੋਗਲ ਸਿੰਘ, ਤਰਲੋਚਨ ਸਿੰਘ, ਜਸਵੰਤ ਸਿੰਘ ਧਾਲੀਵਾ, ਮਲਕਾ ਸਿੰਘ (ਮੇਜਰ), ਰਣਜੀਤ ਚਾਹਲ, ਚੰਚਲ ਸਿੰਘ ਧਾਲੀਵਾਲ, ਮਨਜੀਤ ਗਰੇਵਾਲ ਤੋਂ ਇਲਾਵਾ ਕਈ ਗੁਰਦੁਆਰਾ ਸਹਿਬਾਨ ਦੇ ਚੇਅਰਮੈਨ ਤੇ ਸਾਬਕਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਵੀ ਸ਼ਾਮਿਲ ਹੋਏ। ਇਸ ਮੌਕੇ ਸ੍ਰ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਗੁਰਬਾਣੀ ਦੇ ਪ੍ਰਚਾਰ ਲਈ ਵਿਸ਼ਵ ਪੱਧਰ ’ਤੇ ਮੁਹਿੰਮ ਚਲਾਈ ਗਈ ਅਤੇ ਉਨਾਂ ਵਲੋਂ ਸਿੱਖੀ ਦੀ ਚੜਦੀ ਕਲਾ ਲਈ ਕੀਤੇ ਜਾ ਰਹੇ ਪ੍ਰਚਾਰ ਕਾਰਨ ਸਿੱਖਸ ਆਫ ਅਮੈਰਿਕਾ ਵਲੋਂ ਉਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਉਹ ਸੰਤ ਰਣਜੀਤ ਸਿੰਘ ਜੀ ਨੂੰ ਸਨਮਾਨ ਦੇ ਕੇ ਖੁਦ ਸਨਮਾਨਿਤ ਹੋਏ ਮਹਿਸੂਸ ਕਰ ਰਹੇ ਹਨ।