Home ਅਮਰੀਕਾ ਅਮਰੀਕਾ ਦਾ ਗਰੀਨ ਕਾਰਡ ਉਡੀਕ ਰਹੇ ਭਾਰਤੀਆਂ ਲਈ ਅਹਿਮ ਖ਼ਬਰ

ਅਮਰੀਕਾ ਦਾ ਗਰੀਨ ਕਾਰਡ ਉਡੀਕ ਰਹੇ ਭਾਰਤੀਆਂ ਲਈ ਅਹਿਮ ਖ਼ਬਰ

0


ਅਮਰੀਕੀ ਅਧਿਕਾਰੀ ਨੇ ਦਿੱਤਾ ਵੱਡਾ ਬਿਆਨ
ਵਾਸ਼ਿੰਗਟਨ, 19 ਮਈ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ਦਾ ਗਰੀਨ ਕਾਰਡ ਉਡੀਕ ਰਹੇ ਭਾਰਤੀਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਇਸ ਸਬੰਧੀ ਬਿਆਨ ਕਰਦਿਆਂ ਕਿਹਾ ਕਿ ਲੰਬੀ ਉਡੀਕ ਦਾ ਕਾਰਨ ਹਰ ਦੇਸ਼ ਲਈ ਨਿਰਧਾਰਤ ਕੋਟਾ ਐ, ਜਿਸ ਨੂੰ ਸਿਰਫ਼ ਸੰਸਦ ਹੀ ਬਦਲ ਸਕਦੀ ਹੈ। ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ, ਚੀਨ, ਮੈਕਸਿਕੋ ਅਤੇ ਫਿਲੀਪੀਨ ਦੇ ਲੋਕਾਂ ਲਈ ਗਰੀਨ ਕਾਰਡ ਦੀ ਲੰਮੀ ਉਡੀਕ ਦਾ ਕਾਰਨ ਹਰ ਦੇਸ਼ ਲਈ ਨਿਰਧਾਰਤ ਕੋਟਾ ਵਿਵਸਥਾ ਹੈ, ਜਿਸ ਨੂੰ ਸਿਰਫ਼ ਸੰਸਦ ਹੀ ਬਦਲ ਸਕਦੀ ਹੈ। ਯੂਐਸ ਸਿਟੀਜ਼ਨ ਐਂਡ ਇੰਮੀਗੇ੍ਰਸ਼ਨ ਸਰਵਿਸਜ਼ ਦੇ ਡਾਇਰੈਕਟਰ ਦੇ ਸੀਨੀਅਰ ਸਲਾਹਕਾਰ ਡਗਲਸ ਰੈਂਡ ਨੇ ਕਿਹਾ ਕਿ ਅਮਰੀਕਾ ਵਿੱਚ ਪੱਕੇ ਤੌਰ ’ਤੇ ਰਹਿ ਰਹੇ ਕਿਸੇ ਵਿਅਕਤੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਦਿੱਤੇ ਜਾਣ ਵਾਲੇ ਗਰੀਨ ਕਾਰਡ ’ਤੇ ਸਾਲਾਨਾ ਹੱਦ ਪੂਰੀ ਦੁਨੀਆ ਲਈ 2 ਲੱਖ 26 ਹਜ਼ਾਰ ਨਿਰਧਾਰਤ ਕੀਤੀ ਗਈ ਹੈ, ਜਦਕਿ ਰੋਜ਼ਗਾਰ ਆਧਾਰਤ ਗਰੀਨ ਕਾਰਡ ਦੀ ਸਾਲਾਨਾ ਹੱਦ 1 ਲੱਖ 40 ਹਜ਼ਾਰ ਹੈ।