Home ਅਮਰੀਕਾ ਅਮਰੀਕਾ ਦੇ ਸ਼ਿਕਾਗੋ ਵਿਚ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਲੋਕਾਂ ਦੀ ਮੌਤ, 13 ਫੱਟੜ

ਅਮਰੀਕਾ ਦੇ ਸ਼ਿਕਾਗੋ ਵਿਚ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਲੋਕਾਂ ਦੀ ਮੌਤ, 13 ਫੱਟੜ

0
ਅਮਰੀਕਾ ਦੇ ਸ਼ਿਕਾਗੋ ਵਿਚ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਲੋਕਾਂ ਦੀ ਮੌਤ, 13 ਫੱਟੜ

ਸ਼ਿਕਾਗੋ, 15 ਮਾਰਚ, ਹ.ਬ. : ਸ਼ਿਕਾਗੋ ਦੇ ਸਾਊਥ ਸਾਈਡ ਵਿਚ ਤੜਕੇ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਜਦ ਕਿ 13 ਹੋਰ ਜ਼ਖਮੀ ਹੋ ਗਏ। ਇਸ ਗੋਲੀਬਾਰੀ ਦੀ ਘਟਨਾ ਬਾਰੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਦੇ ਬੁਲਾਰੇ ਜੋਸ ਜਾਰਾ ਨੇ ਬਿਆਨ ਵਿਚ ਕਿਹਾ ਕਿ ਇਹ ਘਟਨਾ ਸਵੇਰੇ ਕਰੀਬ ਚਾਰ ਵਜ ਕੇ 40 ਮਿੰਟ ‘ਤੇ ਹੋਈ। ਜਿਨ੍ਹਾਂ ਲੋਕਾਂ ਨੂੰ ਗੋਲੀ ਲੱਗੀ, ਉਨ੍ਹਾਂ ਦੀ ਉਮਰ 20 ਤੋਂ 44 ਸਾਲ ਦੇ ਵਿਚ ਹੈ।
ਜਾਰਾ ਨੇ ਘਟਨਾ ਦਾ ਹੋਰ ਬਿਓਰਾ ਨਹੀਂ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਨਹੀਂ ਦੱਸਿਆ ਕਿ ਹਮਲਾਵਰ ਇੱਕ ਸੀ ਜਾਂ ਜ਼ਿਆਦਾ ਤੇ ਗੋਲੀਬਾਰੀ ਦਾ ਕਾਰਨ ਕੀ ਸੀ। ਬੁਲਾਰੇ ਲੈਰੀ ਨੇ ਸ਼ਿਕਾਗੋ ਦੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਜ਼ਖਮੀਆਂ ਵਿਚੋਂ ਸੱਤ ਦੀ ਹਾਲਤ ਗੰਭੀਰ ਹੈ। ਇੱਕ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਘਟਨਾ ਸਥਾਨ ‘ਤੇ ਚਾਰ ਬੰਦੂਕਾਂ ਬਰਾਮਦ ਹੋਈਆਂ ਹਨ, ਅਜੇ ਜਾਂਚਕਰਤਾ ਪਤਾ ਲਾ ਰਹੇ ਹਨ ਕਿ ਕਿੰਨੇ ਲੋਕਾਂ ਨੇ ਗੋਲੀਬਾਰੀ ਕੀਤੀ। ਅਜੇ ਤੱਕ ਕੋਈ ਗ੍ਰਿਫਤਾਰੀ ਵੀ ਨਹੀਂ ਹੋਈ। ਨਾਲ ਹੀ ਕਿਹਾ ਕਿ ਜਾਂਚਕਾਰ ਪਤਾ ਲਗਾ ਰਹੇ ਹਨ ਕਿ ਗੋਲੀ ਕਿਉਂ ਚਲਾਈ ਗਈ?
ਪੁਲਿਸ ਅਧਿਕਾਰੀ ਬਰਾਊਨ ਨੇ ਕਿਹਾ ਕਿ ਅਫ਼ਵਾਹਾ ‘ਤੇ ਧਿਆਨ ਨਾ ਦਿਓ, ਅਜੇ ਕਿਸੇ ਅਫ਼ਵਾਹ ਦੀ ਪੁਸ਼ਟੀ ਦਾ ਸਮਾਂ ਨਹੀਂ ਹੈ। ਉਨ੍ਹਾਂ ਨੇ ਸ਼ਿਕਾਗੋ ਦੇ ਨਿਵਾਸੀਆਂ ਨੂੰ ਕੋਰੋਨਾ ਮਹਾਮਾਰੀ ਦੇ ਵਿਚ ਸਮਾਜਕ ਦੂਰੀ ਅਤੇ ਹੋਰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਦੀ ਗੱਲ ਕਹੀ। ਨਾਲ ਹੀ ਕਿਹਾ ਕਿ ਅਜੇ ਕੁਝ ਨਹੀਂ ਬਦਲਿਆ ਹੈ।