Home ਤਾਜ਼ਾ ਖਬਰਾਂ ਅਮਰੀਕਾ : ਵਰਜੀਨੀਆ ਦੇ ਸਕੂਲਾਂ ਵਿਚ ਪੜ੍ਹਾਇਆ ਜਾਵੇਗਾ ਸਿੱਖ ਧਰਮ

ਅਮਰੀਕਾ : ਵਰਜੀਨੀਆ ਦੇ ਸਕੂਲਾਂ ਵਿਚ ਪੜ੍ਹਾਇਆ ਜਾਵੇਗਾ ਸਿੱਖ ਧਰਮ

0

ਵਰਜੀਨੀਆ, 21 ਅਪ੍ਰੈਲ, ਹ.ਬ. : ਅਮਰੀਕਾ ਦੇ ਵਰਜੀਨੀਆ ਵਿੱਚ 10 ਲੱਖ ਤੋਂ ਵੱਧ ਵਿਦਿਆਰਥੀ ਹੁਣ ਆਪਣੇ ਸਕੂਲ ਦੀਆਂ ਪਾਠ ਪੁਸਤਕਾਂ ਵਿੱਚੋਂ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਕਿਉਂਕਿ ਇਸ ਰਾਜ ਨੇ ਵੀਰਵਾਰ ਨੂੰ ਨਵੇਂ ਸਮਾਜਿਕ ਅਧਿਐਨ ਮਿਆਰਾਂ ਦੇ ਹੱਕ ਵਿੱਚ ਵੋਟ ਪਾਈ। ਜਿਸ ਤੋਂ ਬਾਅਦ ਸਿੱਖ ਧਰਮ ਨੂੰ ਪਹਿਲੀ ਵਾਰ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ, ਉਟਾਹ ਅਤੇ ਮਿਸੀਸਿਪੀ ਅਮਰੀਕਾ ਦੇ 15ਵੇਂ ਅਤੇ 16ਵੇਂ ਰਾਜ ਬਣੇ ਸੀ ਜਿਨ੍ਹਾਂ ਨੇ ਆਪਣੇ ਸਮਾਜਿਕ ਅਧਿਐਨ ਪਾਠਕ੍ਰਮ ਵਿੱਚ ਸਿੱਖ ਧਰਮ, ਸਿੱਖ ਰਵਾਇਤਾਂ ਅਤੇ ਪਰੰਪਰਾਵਾਂ ਬਾਰੇ ਜਾਣਕਾਰੀ ਸ਼ਾਮਲ ਕੀਤੀ।