Home ਅਮਰੀਕਾ ਅਮਰੀਕਾ ਵੱਲੋਂ ਸਵਾ ਕਰੋੜ ਪ੍ਰਵਾਸੀਆਂ ਨੂੰ ਗਰੀਨ ਕਾਰਡ ਦੇਣ ਦੀ ਤਿਆਰੀ

ਅਮਰੀਕਾ ਵੱਲੋਂ ਸਵਾ ਕਰੋੜ ਪ੍ਰਵਾਸੀਆਂ ਨੂੰ ਗਰੀਨ ਕਾਰਡ ਦੇਣ ਦੀ ਤਿਆਰੀ

0

ਵਾਸ਼ਿੰਗਟਨ, 11 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਇਕ ਵਾਰ ਫਿਰ ਲੱਖਾਂ ਪ੍ਰਵਾਸੀਆਂ ਨੂੰ ਪੱਕਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜੀ ਹਾਂ, ਯੂ.ਐਸ. ਸਿਟੀਜ਼ਨਸ਼ਿਪ ਐਕਟ 2023 ਅਧੀਨ ਤਕਰੀਬਨ ਸਵਾ ਕਰੋੜ ਪ੍ਰਵਾਸੀਆਂ ਨੂੰ ਗਰੀਨ ਕਾਰਡ ਮਿਲ ਸਕਦਾ ਹੈ ਜਿਨ੍ਹਾਂ ਵਿਚੋਂ 45 ਲੱਖ ਉਹ ਲੋਕ ਹਨ ਜੋ ਜਿਨ੍ਹਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਮਿਲ ਚੁੱਕੀ ਹੈ। ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪੁੱਜੇ 16 ਲੱਖ ਪ੍ਰਵਾਸੀ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਵਾ ਚੁੱਕੇ ਹਨ ਜਦਕਿ 6 ਲੱਖ 75 ਹਜ਼ਾਰ ਦੇ ਵਿਆਹ ਗਰੀਨ ਕਾਰਡ ਧਾਰਕਾਂ ਨਾਲ ਹੋਇਆ ਹੈ।