Home ਤਾਜ਼ਾ ਖਬਰਾਂ ਅਰਸ਼ ਡੱਲਾ ਦੇ ਸਾਥੀ ਅੰਮ੍ਰਿਤਪਾਲ ਤੇ ਅਮਰੀਕ ਸਿੰਘ ਨੂੰ 8 ਦਿਨਾਂ ਲਈ ਐਨਆਈਏ ਦੀ ਹਿਰਾਸਤ ਵਿਚ ਭੇਜਿਆ

ਅਰਸ਼ ਡੱਲਾ ਦੇ ਸਾਥੀ ਅੰਮ੍ਰਿਤਪਾਲ ਤੇ ਅਮਰੀਕ ਸਿੰਘ ਨੂੰ 8 ਦਿਨਾਂ ਲਈ ਐਨਆਈਏ ਦੀ ਹਿਰਾਸਤ ਵਿਚ ਭੇਜਿਆ

0


ਨਵੀਂ ਦਿੱਲੀ, 20 ਮਈ, ਹ.ਬ. : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅੰਮ੍ਰਿਤਪਾਲ ਸਿੰਘ ਉਰਫ ਅੰਮੀ ਅਤੇ ਅਮਰੀਕ ਸਿੰਘ ਨੂੰ 8 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਇਨ੍ਹਾਂ ਨੂੰ 27 ਮਈ ਤੱਕ ਐਨਆਈਏ ਦੀ ਹਿਰਾਸਤ ’ਚ ਰਹਿਣਾ ਹੋਵੇਗਾ। ਉਨ੍ਹਾਂ ਨੂੰ ਯੂਏਪੀਏ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਐਨਆਈਏ ਨੇ ਸ਼ੁੱਕਰਵਾਰ ਨੂੰ ਆਈਜੀਆਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਸੀ। ਜਾਣਕਾਰੀ ਲਈ ਦੱਸ ਦੇਈਏ ਕਿ ਕੈਨੇਡਾ ਰਹਿੰਦੇ ਅਰਸ਼ ਡੱਲਾ ਦੇ ਦੋ ਸਾਥੀਆਂ ਨੂੰ ਐਨਆਈਏ ਦੀ ਟੀਮ ਨੇ ਦਿੱਲੀ ਏਅਰਪੋਰਟ ਤੋਂ ਫੜਿਆ ਸੀ। ਦੋਵੇਂ ਫਿਲੀਪੀਨਜ਼ ਦੇ ਮਨੀਲਾ ਤੋਂ ਦਿੱਲੀ ਪਹੁੰਚੇ ਸਨ। ਅੰਮ੍ਰਿਤਪਾਲ ਸਿੰਘ ਉਰਫ਼ ਅੰਮੀ ਅਤੇ ਅਮਰੀਕ ਸਿੰਘ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਵਿਸ਼ੇਸ਼ ਜੱਜ ਸ਼ਲਿੰਦਰਾ ਮਾਲੀ ਦੇ ਸਾਹਮਣੇ ਪੇਸ਼ ਕੀਤਾ ਗਿਆ।