Home ਸਾਹਿਤਕ ਅਲਬੇਲਾ ਪੰਜਾਬੀ ਗਾਇਕ ਤੇ ਗੀਤਕਾਰ ਕਮਲ ਸੀਪਾ

ਅਲਬੇਲਾ ਪੰਜਾਬੀ ਗਾਇਕ ਤੇ ਗੀਤਕਾਰ ਕਮਲ ਸੀਪਾ

0
ਅਲਬੇਲਾ ਪੰਜਾਬੀ ਗਾਇਕ ਤੇ ਗੀਤਕਾਰ ਕਮਲ ਸੀਪਾ

ਪੰਜਾਬੀ ਸੰਗੀਤ ਜਗਤ ‘ਚ ਹਰ ਰੋਜ਼ ਨਵੇਂ ਸਿਤਾਰੇ ਆਪਣੇ ਹੁਨਰ ਸਦਕਾ ਦੁਨੀਆਂ ਤੇ ਵੱਖਰੀ ਪਹਿਚਾਣ ਹਾਸਲ ਕਰ ਰਹੇ ਹਨ। ਭਾਵੇਂ ਹੀ ਅਜੋਕੀ ਗਾਇਕੀ ਕਾਫ਼ੀ ਗੰਧਲੀ ਬਣਦੀ ਜਾ ਰਹੀ ਹੈ ਪ੍ਰੰਤੂ ਸੁਰੀਲੇ ਫਨਕਾਰ ‘ਤੇ ਸਾਫ਼ ਸੁਥਰੀ ਕਲਮ ਦੇ ਮਾਲਕ ਗੀਤਕਾਰ ਸ੍ਰੋਤਿਆਂ ਦੇ ਦਿਲਾਂ ‘ਚ ਰਾਜ ਕਰ ਰਹੇ ਹਨ। ਅੱਜ ਅਸੀਂ ਪੰਜਾਬੀ ਗਾਇਕ ਤੇ ਗੀਤਕਾਰ ਕਲਮ ਦੇ ਧਨੀ ਕਮਲ ਸੀਪੇ ਦੀ ਗੱਲ ਕਰਨ ਜਾ ਰਹੇ ਹਾਂ।

ਕਮਲ ਸੀਪੇ ਦਾ ਜਨਮ ਪਿੰਡ ਬੁਰਜ ਸਿੱਧਵਾਂ ਵਿਖੇ ਪਿਤਾ ਬਖਸ਼ੀ ਸਿੰਘ ਦੇ ਘਰ ਮਾਤਾ ਪਰਮਜੀਤ ਕੌਰ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਸੰਗੀਤ ਨਾਲ ਕਾਫ਼ੀ ਲਗਾਵ ਰੱਖਣ ਵਾਲੇ ਕਮਲ ਨੂੰ ਲਿਖਣ ਦੀ ਚੇਟਕ ਬਚਨ ਬੇਦਿਲ ਅਤੇ ਸੁੱਖਾ ਭਾਗੋਵਾਲ ਦੇ ਲਿਖੇ ਗੀਤ ਸੁਣਕੇ ਪਈ। ਜਵਾਨੀ ‘ਚ ਕਦਮ ਰੱਖਦਿਆਂ ਹੀ ਕਮਲ ਨੇ ਆਪਣੀ ਕਲਮ ਦੇ ਗੀਤਾਂ ਨੂੰ ਕਾਫ਼ੀ ਗਾਇਕਾਂ ਦੀ ਅਵਾਜ਼ ‘ਚ ਰਲੀਜ਼ ਕਰਵਾਇਆ ਅਤੇ ਹੌਲੀ ਹੌਲੀ ਮਕਬੂਲ ਹੁੰਦਾ ਗਿਆ।

ਕਮਲ ਸੀਪੇ ਦੇ ਲਿਖੇ ਗੀਤਾਂ ਵਿੱਚੋਂ ਇੰਡੀਆ ਵਿਸ ਚਾਈਨਾ (ਗੁਰੂ ਬਾਵਾ), ਰੂਹ ਤੜਫਾਵੀਂ ਨਾ (ਬੀ.ਐਸ. ਰਾਜ), ਜੋੜਾਂ ਹੰਸਾਂ ਦਾ (ਬੀ.ਐਸ. ਰਾਜ), ਰੱਖੜੀ (ਬੀ.ਐਸ. ਰਾਜ), ਝੋਲੀ ਕਾਹਤੋਂ ਖੋਲੀ (ਟੋਨੀ ਬਾਵਾ), ਨੱਚਲੋ ਸੋਹਣਿਓਂ (ਕਮਲ ਸੀਪਾ) ਅਤੇ ਕਮਲ ਸੀਪਾ ਆਦਿ ਮਕਬੂਲ ਗੀਤਾਂ ਤੋਂ ਇਲਾਵਾ ਕੁਲਜੀਤ ਮਾਨ ਅਤੇ ਕਮਲ ਸੀਪਾ ਦੁਆਰਾ ਲਿਖਿਆ ਗੀਤ ਕਾਫੀ ਮਕਬੂਲ ਹੋਇਆ।

ਸੰਗੀਤ ਨੂੰ ਇਬਾਦਤ ਮੰਨਣ ਵਾਲਾ ਗਾਇਕ ਤੇ ਗੀਤਕਾਰ ਕਮਲ ਸੀਪਾ ਬਹੁਤ ਜਲਦ ਆਪਣੇ ਨਵੇਂ ਲਿਖੇ ਗੀਤਾਂ ਰਾਹੀਂ ਆਪਣੇ ਚਾਹੁਣ ਵਾਲਿਆਂ ਦੇ ਰੂਬਰੂ ਹੋਣਗੇ।
– ਪੈਰੀ ਪਰਗਟ
81461-02593