Home ਦੁਨੀਆ ਅਫ਼ਗਾਨਿਸਤਾਨ ‘ਚ ਹਿੰਸਾ ਦੀਆਂ ਵਾਰਦਾਤਾਂ ‘ਚ 32 ਲੋਕਾਂ ਦੀ ਮੌਤ

ਅਫ਼ਗਾਨਿਸਤਾਨ ‘ਚ ਹਿੰਸਾ ਦੀਆਂ ਵਾਰਦਾਤਾਂ ‘ਚ 32 ਲੋਕਾਂ ਦੀ ਮੌਤ

0
ਅਫ਼ਗਾਨਿਸਤਾਨ ‘ਚ ਹਿੰਸਾ ਦੀਆਂ ਵਾਰਦਾਤਾਂ ‘ਚ 32 ਲੋਕਾਂ ਦੀ ਮੌਤ

ਕਾਬੁਲ ,15 ਮਾਰਚ, ਹ.ਬ. : ਸੰਯੁਕਤ ਰਾਸ਼ਟਰ ਅਤੇ ਅਮਰੀਕਾ ਦੇ ਯਤਨਾਂ ਦੇ ਤੇਜ਼ ਹੋਣ ਪਿੱਛੋਂ ਵੀ ਅਫ਼ਗਾਨਿਸਤਾਨ ਵਿਚ ਹਿੰਸਾ ਦੀਆਂ ਵਾਰਦਾਤਾਂ ਵਿਚ ਜ਼ਬਰਦਸਤ ਤੇਜ਼ੀ ਆ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 32 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ, ਇਨ੍ਹਾਂ ਘਟਨਾਵਾਂ ਵਿਚ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ। ਉਧਰ, ਅਫ਼ਗਾਨਿਸਤਾਨ ਨੇ ਕਿਹਾ ਹੈ ਕਿ ਉਹ ਰੂਸ ਅਤੇ ਤੁਰਕੀ ਵਿਚ ਸ਼ਾਂਤੀ ਲਈ ਹੋਣ ਵਾਲੀ ਮੀਟਿੰਗ ਵਿਚ ਹਿੱਸਾ ਲਵੇਗਾ। ਅਫ਼ਗਾਨ ਸਰਕਾਰ ਤੁਰਕੀ ਵਿਚ ਹੋਣ ਵਾਲੀ ਮੀਟਿੰਗ ਵਿਚ ਵਿਸ਼ਾਲ ਯੋਜਨਾ ਲਿਆਉਣ ਦੀ ਤਿਆਰੀ ਕਰ ਰਹੀ ਹੈ। ਅਫ਼ਗਾਨਿਸਤਾਨ ਵਿਚ ਤਾਜ਼ਾ ਵਾਰਦਾਤਾਂ ਵਿਚ ਊਰੂਜਗਨ ਸੂਬੇ ਵਿਚ ਇਕ ਮਿੰਨੀ ਬੱਸ ‘ਤੇ ਬੰਬ ਨਾਲ ਹਮਲਾ ਕੀਤਾ ਗਿਆ। ਹਮਲੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲੋਕ ਜ਼ਖ਼ਮੀ ਹੋ ਗਏ। ਹੇਰਾਤ ਵਿਚ ਇਕ ਕਾਰ ਵਿਚ ਬੰਬ ਧਮਾਕਾ ਹੋਇਆ, ਇਸ ਵਿਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਤੇ 54 ਲੋਕ ਜ਼ਖ਼ਮੀ ਹੋਏ ਹਨ। ਜਾਬੁਲ ਵਿਚ ਰਿਹਾਇਸ਼ੀ ਇਲਾਕੇ ਵਿਚ ਮੋਰਟਾਰ ਨਾਲ ਹਮਲੇ ਵਿਚ ਪੰਜ ਨਾਗਰਿਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਔਰਤ ਅਤੇ ਬੱਚੇ ਸ਼ਾਮਲ ਹਨ। ਇਸ ਦੇ ਇਲਾਵਾ ਹੋਰ ਕਈ ਵਾਰਦਾਤਾਂ ਵਿਚ ਵੀ ਨਿਸ਼ਾਨਾ ਬਣਾ ਕੇ ਨਾਗਰਿਕਾਂ ਦੀ ਹੱਤਿਆ ਕੀਤੀ ਗਈ। ਸਰਕਾਰੀ ਬੁਲਾਰੇ ਅਨੁਸਾਰ ਪਿਛਲੇ 24 ਘੰਟਿਆਂ ਵਿਚ 32 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਮਦੁੱਲਾਹ ਮੋਹੇਬ ਨੇ ਕਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ ਦੀ ਅਗਵਾਈ ਵਿਚ ਤੁਰਕੀ ਅਤੇ ਰੂਸ ਵਿਚ ਹੋਣ ਜਾ ਰਹੀ ਮੀਟਿੰਗ ਵਿਚ ਹਿੱਸਾ ਲਵੇਗਾ। ਪੱਤਰਕਾਰਾਂ ਨਾਲ ਗੱਲਬਾਤ ਵਿਚ ਮੋਹੇਬ ਨੇ ਕਿਹਾ ਕਿ ਅਫ਼ਗਾਨਿਸਤਾਨ ਇਸ ਲਈ ਆਪਣੇ ਪ੍ਰਤੀਨਿਧੀ ਨਿਯੁਕਤ ਕਰ ਰਿਹਾ ਹੈ। 18 ਮਾਰਚ ਨੂੰ ਰੂਸ ਵਿਚ ਹੋਣ ਜਾ ਰਹੀ ਬੈਠਕ ਵਿਚ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਸ਼ਾਂਤੀ ਵਾਰਤਾ ਲਈ ਨਿਯੁਕਤ ਵਿਸ਼ੇਸ਼ ਦੂਤ ਅਬਦੁੱਲਾ ਅਬਦੁੱਲਾ ਨਾਲ ਤਾਲਿਬਾਨ ਦੇ ਚੋਟੀ ਦੇ ਪ੍ਰਤੀਨਿਧੀ ਹਿੱਸਾ ਲੈਣਗੇ।