Home ਤਾਜ਼ਾ ਖਬਰਾਂ ਅੰਮ੍ਰਿਤਸਰ ਤੋਂ ਲਾਪਤਾ ਹੋਈ 7 ਸਾਲਾ ਬੱਚੀ ਦੀ ਲਾਸ਼ ਮਿਲੀ

ਅੰਮ੍ਰਿਤਸਰ ਤੋਂ ਲਾਪਤਾ ਹੋਈ 7 ਸਾਲਾ ਬੱਚੀ ਦੀ ਲਾਸ਼ ਮਿਲੀ

0

ਮਤਰੇਈ ਮਾਂ ਨੇ ਭੈਣ ਦੇ ਨਾਲ ਮਿਲ ਕੇ ਕੀਤਾ ਕਤਲ
ਅੰਮ੍ਰਿਤਸਰ,17 ਮਈ, ਹ.ਬ. : 7 ਸਾਲਾ ਬੱਚੀ ਨੂੰ ਟਿਊਸ਼ਨ ਭੇਜਣਾ ਪਰਿਵਾਰ ਨੂੰ ਬਹੁਤ ਮਹਿੰਗਾ ਪੈ ਗਿਆ। ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਰਾਮਪੁਰਾ ਵਿਖੇ ਟਿਊਸ਼ਨ ਲਈ ਗਈ ਲਾਪਤਾ ਹੋਈ ਮਾਸੂਮ ਬੱਚੀ ਦੀ ਲਾਸ਼ ਛੱਪੜ ’ਚੋਂ ਬਰਾਮਦ ਹੋਈ ਹੈ। ਮਤਰੇਈ ਮਾਂ ਮਨੀ ਨੇ ਬੱਚੀ ਦੀ ਹੱਤਿਆ ਕਰ ਕੇ ਲਾਸ਼ ਛੱਪੜ ’ਚ ਸੁੱਟ ਦਿੱਤੀ। ਡੀਐਸਪੀ ਪ੍ਰਵੇਸ਼ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਜਦੋਂ ਮੁਲਜ਼ਮ ਔਰਤ ਨੂੰ ਹਿਰਾਸਤ ’ਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਾਰੀ ਗੱਲ ਕਬੂਲ ਕਰ ਲਈ। ਬਾਅਦ ’ਚ ਬੱਚੀ ਦੀ ਲਾਸ਼ ਵੀ ਉਸ ਦੇ ਇਸ਼ਾਰੇ ’ਤੇ ਬਰਾਮਦ ਕਰ ਲਈ ਹੈ।