Home ਤਾਜ਼ਾ ਖਬਰਾਂ ਆਸਟੇ੍ਰਲੀਆ ਦੀ ਪੁਲਿਸ ਨੇ ਬਜ਼ੁਰਗ ਔਰਤ ਨੂੰ ਲਾਇਆ ਕਰੰਟ, ਮੌਤ

ਆਸਟੇ੍ਰਲੀਆ ਦੀ ਪੁਲਿਸ ਨੇ ਬਜ਼ੁਰਗ ਔਰਤ ਨੂੰ ਲਾਇਆ ਕਰੰਟ, ਮੌਤ

0


ਸਿਡਨੀ, 25 ਮਈ, ਹ.ਬ. : ਆਸਟ੍ਰੇਲੀਆਈ ਪੁਲਿਸ ਨੇ 95 ਸਾਲਾ ਔਰਤ ’ਤੇ ਇਲੈਕਟ੍ਰਿਕ ਬੰਦੂਕ ਨਾਲ ਹਮਲਾ ਕੀਤਾ, ਜਿਸ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਦਰਅਸਲ 17 ਮਈ ਨੂੰ ਇਹ ਔਰਤ ਨਰਸਿੰਗ ਹੋਮ ’ਚ ਚਾਕੂ ਲੈ ਕੇ ਘੁੰਮ ਰਹੀ ਸੀ। ਇਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਜਦੋਂ ਬਜ਼ੁਰਗ ਔਰਤ ਅਧਿਕਾਰੀਆਂ ਵੱਲ ਵਧਣ ਲੱਗੀ ਤਾਂ ਉਨ੍ਹਾਂ ਨੇ ਔਰਤ ਨੂੰ ਰੋਕਣ ਲਈ ਟੇਜ਼ਰ ਬੰਦੂਕ ਨਾਲ ਉਸ ’ਤੇ ਹਮਲਾ ਕਰ ਦਿੱਤਾ। ਬੀਬੀਸੀ ਦੀ ਰਿਪੋਰਟ ਮੁਤਾਬਕ ਬਜ਼ੁਰਗ ਔਰਤ ਦਾ ਨਾਂ ਕਲੇਅਰ ਨੋਲੈਂਡ ਸੀ। ਉਹ ਵਾਕਿੰਗ ਫਰੇਮ ਦੀ ਮਦਦ ਨਾਲ ਤੁਰਦੀ ਸੀ। ਪੁਲਿਸ ਦੇ ਹਮਲੇ ਤੋਂ ਬਾਅਦ ਕਲੇਰ ਜ਼ਮੀਨ ’ਤੇ ਡਿੱਗ ਗਈ। ਜਿਸ ਕਾਰਨ ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਹੈ। ਡਾਕਟਰਾਂ ਮੁਤਾਬਕ ਕਲੇਰ ਦੀ ਖੋਪੜੀ ਫ੍ਰੈਕਚਰ ਹੋ ਗਈ ਸੀ। ਉਸ ਨੂੰ ਪਹਿਲਾਂ ਹੀ ਡਿਮੈਂਸ਼ੀਆ ਸੀ। ਇਸ ਦੌਰਾਨ ਕਲੇਰ ’ਤੇ ਟੇਜ਼ਰ ਬੰਦੂਕ ਦੀ ਵਰਤੋਂ ਕਰਨ ਵਾਲੇ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਖ਼ਿਲਾਫ਼ ਕੁੱਟਮਾਰ ਦਾ ਕੇਸ ਵੀ ਦਰਜ ਕੀਤਾ ਗਿਆ ਹੈ।