Home ਤਾਜ਼ਾ ਖਬਰਾਂ ਇਟਲੀ ਵਿਚ ਭਾਰੀ ਮੀਂਹ ਕਾਰਨ ਕਈ ਲੋਕਾਂ ਦੀ ਮੌਤ, ਹਜ਼ਾਰਾਂ ਬੇਘਰ

ਇਟਲੀ ਵਿਚ ਭਾਰੀ ਮੀਂਹ ਕਾਰਨ ਕਈ ਲੋਕਾਂ ਦੀ ਮੌਤ, ਹਜ਼ਾਰਾਂ ਬੇਘਰ

0


ਰੋਮ, 18 ਮਈ, ਹ.ਬ. : ਇਟਲੀ ਵਿਚ ਭਾਰੀ ਮੀਂਹ ਪੈਣ ਕਾਰਨ ਹੜ੍ਹ ਆ ਗਿਆ। ਹੜ੍ਹਾਂ ਵਿਚ 9 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ, ਨਾਗਰਿਕ ਸੁਰੱਖਿਆ ਮੰਤਰੀ ਨੇਲੋ ਮੁਸੁਮੇਸੀ ਨੇ ਕਿਹਾ, ਇੱਕ ਸਾਲ ਵਿੱਚ ਪੈਣ ਵਾਲੀ ਅੱਧੀ ਬਾਰਿਸ਼ ਪਿਛਲੇ 36 ਘੰਟਿਆਂ ਵਿੱਚ ਪਈ ਹੈ। ਇਟਲੀ ਵਿਚ ਆਮ ਤੌਰ ’ਤੇ ਸਾਲ ਭਰ ਵਿਚ 1000 ਮਿਲੀਮੀਟਰ ਮੀਂਹ ਪੈਂਦਾ ਹੈ। ਉੱਥੇ ਹੀ 36 ਘੰਟਿਆਂ ’ਚ 500 ਮਿਲੀਮੀਟਰ ਮੀਂਹ ਪਿਆ ਹੈ। ਅਧਿਕਾਰੀਆਂ ਨੇ ਕਿਹਾ- ਐਮਿਲਿਆ-ਰੋਮਾਗਨਾ ਖੇਤਰ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਥੇ ਕੁਝ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਲੋਕਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਤਿੰਨ ਸ਼ਹਿਰਾਂ ਫੇਜ਼ਾ, ਸੇਸੇਨਾ ਅਤੇ ਫੋਰਲੀ ਦੀਆਂ ਸੜਕਾਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈਆਂ। ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਕੁਝ ਲੋਕ ਘਰਾਂ ਵਿਚ ਵੀ ਫਸੇ ਹੋਏ ਹਨ। ਇਟਲੀ ਦੇ ਇਮੋਲਾ ਵਿੱਚ ਹੋਣ ਵਾਲਾ ਫਾਰਮੂਲਾ ਵਨ ਈਵੈਂਟ ਭਾਰੀ ਮੀਂਹ ਅਤੇ ਹੜ੍ਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਹੀਂ ਉਠਾ ਸਕਦੇ।