Home ਤਾਜ਼ਾ ਖਬਰਾਂ ਐਫਬੀਆਈ ਵਲੋਂ 2 ਚੀਨੀ ਨਾਗਰਿਕ ਗ੍ਰਿਫਤਾਰ

ਐਫਬੀਆਈ ਵਲੋਂ 2 ਚੀਨੀ ਨਾਗਰਿਕ ਗ੍ਰਿਫਤਾਰ

0


ਨਿਊਯਾਰਕ, 18 ਅਪ੍ਰੈਲ, ਹ.ਬ. : ਅਮਰੀਕੀ ਅਧਿਕਾਰੀਆਂ ਨੇ ਨਿਊਯਾਰਕ ਸਿਟੀ ਵਿਚ ਦੋ ਚੀਨੀ-ਅਮਰੀਕੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਇਹ ਲੋਕ ਗੁਪਤ ਪੁਲਿਸ ਸਟੇਸ਼ਨ ਚਲਾ ਕੇ ਚੀਨ ਨੂੰ ਸੂਚਨਾ ਪਹੁੰਚਾ ਰਹੇ ਸਨ। ਅਮਰੀਕੀ ਨਿਆਂ ਵਿਭਾਗ ਨੇ ਕਿਹਾ ਕਿ ਚੀਨੀ ਮੂਲ ਦੇ ਦੋ ਨਾਗਰਿਕਾਂ, 61 ਸਾਲਾ ਲਿਊ ਜਿਆਨਵਾਂਗ ਅਤੇ 59 ਸਾਲਾ ਚੇਨ ਜਿਨਪਿੰਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 2022 ਦੀ ਸ਼ੁਰੂਆਤ ਵਿੱਚ, ਦੋਵਾਂ ਨੇ ਮੈਨਹਟਨ ਦੇ ਚਾਈਨਾਟਾਊਨ ਵਿੱਚ ਇੱਕ ਗੁਪਤ ਪੁਲਿਸ ਚੌਕੀ ਖੋਲ੍ਹੀ। ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਬ੍ਰਾਇਨ ਪੀਸ ਨੇ ਕਿਹਾ ਕਿ ਇਹ ਲੋਕ ਬੀਜਿੰਗ ਦੇ ਇਸ਼ਾਰੇ ’ਤੇ ਨਿਊਯਾਰਕ ਅਤੇ ਅਮਰੀਕਾ ਵਿਚ ਚੀਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਅੰਤਰਰਾਸ਼ਟਰੀ ਦਮਨ ਵਿਚ ਲੱਗੇ ਹੋਏ ਸਨ। ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ’ਤੇ ਅਮਰੀਕੀ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾਂ ਚੀਨੀ ਸਰਕਾਰ ਦੇ ਏਜੰਟ ਵਜੋਂ ਕੰਮ ਕਰਨ ਦੇ ਨਾਲ-ਨਾਲ ਨਿਆਂ ਵਿਚ ਰੁਕਾਵਟ ਪਾਉਣ ਦੇ ਦੋਸ਼ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਇਨ੍ਹਾਂ ਲੋਕਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਨੇ ਚੀਨ ਦੇ ਜਨਤਕ ਮੰਤਰਾਲੇ ਨਾਲ ਗੱਲਬਾਤ ਦੀ ਜਾਣਕਾਰੀ ਹਟਾ ਦਿੱਤੀ। ਇਹ ਲੋਕ ਅਮਰੀਕਾ ਵਿਚ ਰਹਿੰਦੇ ਚੀਨ ਦੇ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਸਨ, ਜੋ ਕਿ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨੀ ਕਾਨੂੰਨ ਦੇ ਮੁਤਾਬਕ ਚੀਨ ਤੋਂ ਬਾਹਰ ਰਹਿਣ ਵਾਲਾ ਕੋਈ ਵੀ ਚੀਨੀ ਨਾਗਰਿਕ ਜਾਂ ਚੀਨ ਦੇ ਅੰਦਰ ਜਾਂ ਬਾਹਰ ਕੰਮ ਕਰ ਰਹੀ ਕੋਈ ਵੀ ਚੀਨੀ ਕੰਪਨੀ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਵਿਦੇਸ਼ਾਂ ਦੀ ਸਾਰੀ ਜਾਣਕਾਰੀ ਦੇਣ ਲਈ ਪਾਬੰਦ ਹੈ। ਕਿਸੇ ਵੀ ਚੀਨੀ ਨਾਗਰਿਕ ਦੀ ਕਿਸੇ ਵੀ ਸਮੇਂ ਜਾਸੂਸੀ ਕੀਤੀ ਜਾ ਸਕਦੀ ਹੈ, ਚਾਹੇ ਉਹ ਦੇਸ਼ ਵਿੱਚ ਰਹਿੰਦਾ ਹੋਵੇ ਜਾਂ ਵਿਦੇਸ਼ ਵਿੱਚ।