Home ਦੁਨੀਆ ਕਵਾਡ ਸੰਮੇਲਨ ਰੱਦ ਹੋਣ ਦੇ ਬਾਵਜੂਦ ਵੀ ਮੋਦੀ ਕਰਨਗੇ ਆਸਟ੍ਰੇਲੀਆ ਦਾ ਦੌਰਾ

ਕਵਾਡ ਸੰਮੇਲਨ ਰੱਦ ਹੋਣ ਦੇ ਬਾਵਜੂਦ ਵੀ ਮੋਦੀ ਕਰਨਗੇ ਆਸਟ੍ਰੇਲੀਆ ਦਾ ਦੌਰਾ

0


ਮੈਲਬੌਰਨ, 18 ਮਈ, ਹ.ਬ. : ਆਸਟ੍ਰੇਲੀਆ ਵਿਚ ਹੋਣ ਵਾਲੇ ਕਵਾਡ ਸਿਖਰ ਸੰਮੇਲਨ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਆਸਟੇ੍ਰਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ ਨੇ ਕਿਹਾ ਕਿ ਇਸ ਦੇ ਬਾਵਜੂਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਡਨੀ ਦਾ ਦੌਰਾ ਕਰਨਗੇ। ਅਲਬਨੀਜ ਨੇ ਕਿਹਾ ਕਿ ਉਹ ਉਨ੍ਹਾਂ ਦਾ ਸਵਾਗਤ ਕਰਨ ਲਈ ਉਤਸੁਕ ਹਨ। ਦਰਅਸਲ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਤੋਂ ਸਵਾਲ ਕੀਤਾ ਗਿਆ ਕਿ 24 ਮਈ ਨੂੰ ਸਿਡਨੀ ਵਿਚ ਕਵਾਡ ਦੀ ਬੈਠਕ ਰੱਦ ਹੋਣ ਦੇ ਬਾਅਦ ਵੀ ਕੀ ਭਾਰਤੀ ਪੀਐਮ ਮੋਦੀ ਇਥੇ ਆ ਰਹੇ ਹਨ। ਕਵਾਡ ਨੇਤਾਵਾਂ ਦੇ ਸੰਮੇਲਨ ਵਿਚ ਅਲਬਨੀਜ, ਭਾਰਤ ਦੇ ਪੀਐਮ ਮੋਦੀ, ਰਾਸ਼ਟਰਪਤੀ ਜੋਅ ਬਾਈਡਨ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਹਿੱਸਾ ਲੈਣਾ ਸੀ। ਅਲਬਨੀਜ ਨੇ ਬ੍ਰਿਸਬੇਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੇਰੇ ਨਾਲ ਦੋ ਪੱਖੀ ਬੈਠਕ ਲਈ ਅਗਲੇ ਹਫਤੇ ਇਥੇ ਆਉਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਾਰੋਬਾਰੀ ਬੈਠਕਾਂ ਵੀ ਕਰਨਗੇ ਤੇ ਸਿਡਨੀ ਵਿਚ ਓਲੰਪਿਕ ਥਾਂ ਤੇ ਹੋਮਬੁਸ਼ ਵਿਚ ਇਕ ਜਨਤਕ ਪ੍ਰੋਗਰਾਮ ਦੀ ਮੇਜ਼ਬਾਨੀ ਕਰਨਗੇ।