Home ਤਾਜ਼ਾ ਖਬਰਾਂ ਕਾਰ ਸਵਾਰਾਂ ਨੇ ਕਈ ਲੋਕਾਂ ਨੂੰ ਦਰੜਿਆ, ਇੱਕ ਦੀ ਮੌਤ, ਕਈ ਜ਼ਖ਼ਮੀ

ਕਾਰ ਸਵਾਰਾਂ ਨੇ ਕਈ ਲੋਕਾਂ ਨੂੰ ਦਰੜਿਆ, ਇੱਕ ਦੀ ਮੌਤ, ਕਈ ਜ਼ਖ਼ਮੀ

0


ਧਨਾਸ, 18 ਮਈ, ਹ.ਬ. : ਬੁੱਧਵਾਰ ਸ਼ਾਮ ਨੂੰ ਧਨਾਸ ਕਮਿਊਨਿਟੀ ਸੈਂਟਰ ਦੇ ਸਾਹਮਣੇ ਮੋੜ ’ਤੇ ਫੋਕਸਵੈਗਨ ਬੀਟਲ (ਪੀਬੀ 23 ਜੇ 0001) ’ਤੇ ਸਵਾਰ ਇਕ ਨੌਜਵਾਨ ਅਤੇ ਔਰਤ ਨੇ ਫੁੱਟਪਾਥ ’ਤੇ ਗੱਡੀ ਚਲਾਉਂਦੇ ਹੋਏ ਕਈ ਲੋਕਾਂ ਨੂੰ ਦਰੜ ਦਿੱਤਾ। ਇਸ ਹਾਦਸੇ ’ਚ 6 ਲੋਕ ਜ਼ਖਮੀ ਹੋ ਗਏ ਜਦਕਿ ਇਕ ਔਰਤ ਦੀ ਮੌਤ ਹੋ ਗਈ। ਜ਼ਖ਼ਮੀਆਂ ਵਿੱਚੋਂ ਇੱਕ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ ਹਨ। ਬਾਕੀਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹਾਦਸੇ ਤੋਂ ਬਾਅਦ ਸੈਂਕੜੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਸਨ। ਉਨ੍ਹਾਂ ਵਿੱਚੋਂ ਕੁਝ ਨੇ ਦੱਸਿਆ ਕਿ ਪੁਲਸ ਕਾਰ ਚਾਲਕ, ਮੁੰਡੇ ਅਤੇ ਕੁੜੀ ਨੂੰ ਅਪਣੇ ਨਾਲ ਲੈ ਗਈ ਹੈ ਪਰ ਪੁਲਸ ਇਸ ਤੋਂ ਇਨਕਾਰ ਕਰ ਰਹੀ ਹੈ। ਸਾਰੰਗਪੁਰ ਥਾਣੇ ਵਿੱਚ ਅਣਪਛਾਤੇ ਖ਼ਿਲਾਫ਼ ਧਾਰਾ 304 ਅਤੇ 279 , 427 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।