Home ਕਾਰੋਬਾਰ ਕੈਨੇਡਾ ’ਚ ਗਰੌਸਰੀ ਰਿਬੇਟ ਸਬੰਧੀ ਬਿੱਲ ਸਰਬਸੰਮਤੀ ਨਾਲ ਪਾਸ

ਕੈਨੇਡਾ ’ਚ ਗਰੌਸਰੀ ਰਿਬੇਟ ਸਬੰਧੀ ਬਿੱਲ ਸਰਬਸੰਮਤੀ ਨਾਲ ਪਾਸ

0

ਔਟਵਾ, 20 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਫੈਡਰਲ ਸਰਕਾਰ ਦਾ ਗਰੌਸਰੀ ਰਿਬੇਟ ਬਿੱਲ ਹਾਊਸ ਆਫ ਕਾਮਨਜ਼ ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆ। ਹੁਣ ਇਸ ਨੂੰ ਸੈਨੇਟ ਵਿੱਚ ਭੇਜਿਆ ਜਾ ਰਿਹਾ ਹੈ। ਜੇਕਰ ਉੱਥੋਂ ਵੀ ਪ੍ਰਵਾਨਗੀ ਮਿਲ ਗਈ ਤਾਂ ਗਵਰਨਰ ਜਨਰਲ ਦੀ ਮੋਹਰ ਲੱਗਣ ਮਗਰੋਂ ਇਹ ਬਿਲ ਕਾਨੂੰਨ ਦਾ ਰੂਪ ਲੈ ਲਏਗਾ।
ਮਾਰਚ ਵਿੱਚ ਪੇਸ਼ ਕੀਤੇ ਗਏ ‘ਕੌਸਟ ਆਫ ਲਿਵਿੰਗ ਰਲੀਫ ਐਕਟ-3’ ਨਾਂ ਦੇ ਇਸ ਬਿੱਲ ਨੰ੍ਹੂ ਪਾਸ ਕਰਾਉਣ ’ਚ ਐਮਪੀਜ਼ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ। ਇਸ ਤੋਂ ਭਾਵ ਇਹ ਹੈ ਕਿ ਹੁਣ ਇਹ ਬਿੱਲ ਜਲਦ ਹੀ ਕਾਨੂੰਨ ਦਾ ਰੂਪ ਲੈ ਲਏਗਾ।