Home ਕਾਰੋਬਾਰ ਕੈਨੇਡਾ ’ਚ ਘਰਾਂ ਦੀਆਂ ਕੀਮਤਾਂ ਹੋਰ ਵਧਣ ਦੇ ਆਸਾਰ

ਕੈਨੇਡਾ ’ਚ ਘਰਾਂ ਦੀਆਂ ਕੀਮਤਾਂ ਹੋਰ ਵਧਣ ਦੇ ਆਸਾਰ

0


ਪਿਛਲੇ 4 ਮਹੀਨੇ ਤੋਂ ਵਾਧਾ ਜਾਰੀ
ਔਟਵਾ, 16 ਮਈ (ਹਮਦਰਦ ਨਿਊਜ਼ ਸਰਵਿਸ) :
ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਣ ਦੇ ਆਸਾਰ ਬਣ ਰਹੇ ਨੇ, ਕਿਉਂਕਿ ਪਿਛਲੇ 4 ਮਹੀਨੇ ਤੋਂ ਇਨ੍ਹਾਂ ਦੀਆਂ ਕੀਮਤਾਂ ਵਿੱਚ ਹੋ ਰਿਹਾ ਵਾਧਾ ਹੁਣ ਵੀ ਜਾਰੀ ਹੈ। ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਅਨੁਸਾਰ ਅਪ੍ਰੈਲ ਮਹੀਨੇ ਦੌਰਾਨ ਘਰਾਂ ਦੀ ਔਸਤ ਕੀਮਤ 7 ਲੱਖ 16 ਹਜ਼ਾਰ ਡਾਲਰ ਦਰਜ ਕੀਤੀ ਗਈ ਹੈ, ਜੋ ਕਿ ਜਨਵਰੀ ਮਹੀਨੇ ਦੇ ਮੁਕਾਬਲੇ 1 ਲੱਖ ਡਾਲਰ ਵੱਧ ਬਣਦੀ ਹੈ।