Home ਇੰਮੀਗ੍ਰੇਸ਼ਨ ਕੈਨੇਡਾ ਦੇ ਹਵਾਈ ਮੁਸਾਫ਼ਰਾਂ ਨੂੰ 15 ਮਈ ਤੋਂ ਮਿਲੇਗੀ ਵੱਡੀ ਸਹੂਲਤ

ਕੈਨੇਡਾ ਦੇ ਹਵਾਈ ਮੁਸਾਫ਼ਰਾਂ ਨੂੰ 15 ਮਈ ਤੋਂ ਮਿਲੇਗੀ ਵੱਡੀ ਸਹੂਲਤ

0

ਟੋਰਾਂਟੋ, 4 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਹਵਾਈ ਮੁਸਾਫ਼ਰਾਂ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਏਅਰ ਕੈਨੇਡਾ ਵੱਲੋਂ 15 ਮਈ ਤੋਂ ਵੱਡੀ ਸਹੂਲਤ ਦਿਤੀ ਜਾ ਰਹੀ ਹੈ। ਬੁੱਧਵਾਰ ਨੂੰ ਏਅਰ ਕੈਨੇਡਾ ਅਤੇ ਬੈੱਲ ਵਿਚਾਲੇ ਵਾਇ-ਫਾਇ ਸੇਵਾਵਾਂ ਲਈ ਸਮਝੌਤਾ ਹੋ ਗਿਆ ਜਿਸ ਤਹਿਤ ਜ਼ਮੀਨ ਅਤੇ ਅਸਮਾਨ ਦੋਹਾਂ ਥਾਵਾਂ ’ਤੇ ਮੁਫ਼ਤ ਇੰਟਰਨੈਟ ਦੀ ਸਹੂਲਤ ਮਿਲੇਗੀ। ਸਿਰਫ਼ ਇਥੇ ਹੀ ਬੱਸ ਨਹੀਂ ਵਿਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਮੁਫ਼ਤ ਮੋਬਾਈਲ ਸਿਮ ਕਾਰਡ ਮੁਹੱਈਆ ਕਰਵਾਏ ਜਾਣਗੇ ਜੋ ਫਲਾਈਟ ਦੌਰਾਨ ਹੀ ਐਕਟੀਵੇਟ ਕੀਤੇ ਜਾ ਸਕਣਗੇ।