Home ਸਿਹਤ ਗੁਣਕਾਰੀ ਹੁੰਦਾ ਐ ਸ਼ਹਿਦ

ਗੁਣਕਾਰੀ ਹੁੰਦਾ ਐ ਸ਼ਹਿਦ

0

ਸ਼ਹਿਦ ਨੂੰ ਅਕਸਰ ਲੋਕ ਵਜ਼ਨ ਘਟਾਉਣ ਲਈ ਇਸਤੇਮਾਲ ਕਰਦੇ ਹਨ। ਇਸ ਤੋਂ ਇਲਾਵਾ ਇਹ ਚੀਨੀ ਦਾ ਕੰਮ ਵੀ ਕਰਦਾ ਹੈ ਤੇ ਚਮੜੀ ਲਈ ਕਾਫ਼ੀ ਵਧੀਆ ਮੰਨਿਆ ਜਾਂਦਾ ਹੈ। ਅਸੀਂ ਤੁਹਾਨੂੰ ਇਸ ਲੇਖ ’ਚ ਮਨੱਕਾ-ਸ਼ਹਿਦ ਬਾਰੇ ਦੱਸਾਂਗੇ ਉਂਝ ਤਾਂ ਅਸੀਂ ਆਮ ਸ਼ਹਿਦ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਸ਼ਹਿਦ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਬਾਰੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਪਰ ਕੀ ਤੁਹਾਨੂੰ ਮਨੱਕਾ-ਸ਼ਹਿਦ ਬਾਰੇ ਜਾਣਕਾਰੀ ਹੈ? ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਨੱਕਾ-ਸ਼ਹਿਦ ਆਖ਼ਿਰ ਹੈ ਕੀ ਮਨੱਕਾ-ਸ਼ਹਿਦ ਆਸਟ੍ਰੇਲੀਆ ਦੇ ਦੱਖਣ ’ਚ ਬਣਾਇਆ ਜਾਂਦਾ ਹੈ ਇਸ ਦੇ ਨਾਲ ਹੀ ਇਹ ਨਿਊਜ਼ੀਲੈਂਡ ’ਚ ਵੀ ਬਣਾਇਆ ਜਾਂਦਾ ਹੈ। ਇਹ ਕਾਫ਼ੀ ਜ਼ਿਆਦਾ ਮਾਤਰਾ ’ਚ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਦੇ ਕਈ ਫਾਇਦੇ ਵੀ ਹੁੰਦੇ ਹਨ। ਠੰਢ ’ਚ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਹੋ ਸਕਦੇ ਹਨ। ਮਨੱਕਾ-ਸ਼ਹਿਦ ਦਾ ਇਸਤੇਮਾਲ ਇਲਾਜ ਲਈ ਵੀ ਕੀਤਾ ਜਾਂਦਾ ਹੈ ਇਸ ਨਾਲ ਤੁਸੀਂ ਆਪਣੇ ਆਪ ਨੂੰ ਲੰਬੇ ਸਮੇਂ ਤਕ ਸਿਹਤਮੰਦ ਰੱਖ ਸਕਦੇ ਹੋ, ਸ਼ਹਿਦ ’ਚ ਐਂਟੀਬੈਕਟੀਰੀਆ ਤੱਤ ਹੁੰਦੇ ਹਨ ਜਿਹੜੇ ਸਾਡੇ ਸਰੀਰ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ ਇਸ ਦੇ ਨਾਲ ਹੀ ਸ਼ਹਿਦ ਸਰੀਰ ’ਚ ਹੋਣ ਵਾਲੀ ਸੋਜ਼ਿਸ਼ ਘਟਾਉਣ ਦਾ ਕੰਮ ਵੀ ਕਰਦਾ ਹੈ ਮਨੱਕਾ-ਸ਼ਹਿਦ ਮੂੰਹ ਦੇ ਕਿਟਾਣੂ ਦੂਰ ਕਰਨ ਦਾ ਕੰਮ ਵੀ ਕਰਦਾ ਹੈ ਹਾਲ ਹੀ ’ਚ ਖ਼ੁਲਾਸਾ ਹੋਇਆ ਸੀ ਕਿ ਮੂੰਹ ਦੇ ਕਿਟਾਣੂਆਂ ਦਾ ਸੰਪਰਕ ਸਿੱਧਾ ਦਿਲ ਨਾਲ ਹੁੰਦਾ ਹੈ ਜਿਸ ਦੇ ਲਈ ਮੂੰਹ ’ਚ ਕਿਟਾਣੂ ਨਹੀਂ ਹੋਣੇ ਚਾਹੀਦੇ ਮਨੱਕਾ-ਸ਼ਹਿਦ ਮੂੰਹ ’ਚ ਮੌਜੂਦ ਬੈਕਟੀਰੀਆ ਖਤਮ ਕਰਨ ਦਾ ਕੰਮ ਕਰਦਾ ਹੈ ਠੰਢ ’ਚ ਅਕਸਰ ਲੋਕ ਖਾਂਸੀ ਤੇ ਜ਼ੁਕਾਮ ਦੀ ਲਪੇਟ ’ਚ ਆ ਜਾਂਦੇ ਹਨ। ਇਨ੍ਹਾਂ ਤੋਂ ਬਚਾਅ ਲਈ ਤੁਸੀਂ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ। ਤੁਸੀਂ ਆਪਣੇ ਲਈ ਤਿਆਰ ਕੀਤੇ ਹੋਏ ਤਰਲ ਪਦਾਰਥ ’ਚ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਠੰਢ ਤੋਂ ਅਰਾਮ ਮਿਲੇਗਾ, ਨਾਲ ਹੀ ਇਹ ਤੁਹਾਨੂੰ ਸਰੀਰ ਨੂੰ ਤੰਦਰੁਸਤ ਰੱਖਣ ’ਚ ਮਦਦ ਕਰੇਗਾ ਜਿਹੜੇ ਲੋਕ ਪਾਚਨ ਕਿਰਿਆ ਦੀ ਪਰੇਸ਼ਾਨੀ ਦਾ ਰੋਜ਼ ਸਾਹਮਣਾ ਕਰਦੇ ਹਨ, ਉਨ੍ਹਾਂ ਲਈ ਸ਼ਹਿਦ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਤੰਦਰੁਸਤ ਪਾਚਨ ਕਿਰਿਆ ਸਾਡੀ ਸਿਹਤ ਲਈ ਕਾਫੀ ਜ਼ਰੂਰੀ ਹੈ ਇਸ ਦੇ ਲਈ ਤੁਸੀਂ ਸ਼ਹਿਦ ਦਾ ਸੇਵਨ ਕਰ ਕੇ ਆਪਣੀ ਪਾਚਨ ਕਿਰਿਆ ਨੂੰ ਸਿਹਤਮੰਦ ਰੱਖ ਸਕਦੇ ਹੋ। ਮਨੱਕਾ-ਸ਼ਹਿਦ ’ਚ ਫਿਨੋਲ ਵਰਗੇ ਕਈ ਤਰ੍ਹਾਂ ਦੇ ਕੈਂਸਰ ਰੋਕੂ ਤੱਤ ਹੁੰਦੇ ਹਨ।