Home ਤਾਜ਼ਾ ਖਬਰਾਂ ਚੰਡੀਗੜ੍ਹ : ਬਗੈਰ ਲਾਇਸੰਸ ਤੋਂ ਚਲਣ ਵਾਲੀ 4 ਇਮੀਗਰੇਸ਼ਨ ਕੰਪਨੀਆਂ ’ਤੇ ਕਾਰਵਾਈ

ਚੰਡੀਗੜ੍ਹ : ਬਗੈਰ ਲਾਇਸੰਸ ਤੋਂ ਚਲਣ ਵਾਲੀ 4 ਇਮੀਗਰੇਸ਼ਨ ਕੰਪਨੀਆਂ ’ਤੇ ਕਾਰਵਾਈ

0


ਚੰਡੀਗੜ੍ਹ, 29 ਅਪ੍ਰੈਲ, ਹ.ਬ. : ਚੰਡੀਗੜ੍ਹ ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਲੁੱਟਣ ਵਾਲੀਆਂ 4 ਫਰਜ਼ੀ ਇਮੀਗ੍ਰੇਸ਼ਨ ਕੰਪਨੀਆਂ ’ਤੇ ਪੁਲਸ ਨੇ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਦੌਰਾਨ ਪੁਲਸ ਨੂੰ ਇਨ੍ਹਾਂ ਕੰਪਨੀਆਂ ਦਾ ਕੋਈ ਲਾਇਸੈਂਸ ਨਹੀਂ ਮਿਲਿਆ। ਕੰਪਨੀਆਂ ਬਿਨਾਂ ਇਜਾਜ਼ਤ ਤੋਂ ਚੱਲ ਰਹੀਆਂ ਸਨ। ਇਨ੍ਹਾਂ ਕੰਪਨੀਆਂ ਦੇ ਮਾਲਕਾਂ ਨੂੰ ਜ਼ਿਲ੍ਹਾ ਮੈਜਿਸਟਰੇਟ, ਯੂ.ਟੀ. ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਿਛਲੇ ਕਈ ਦਿਨਾਂ ਤੋਂ ਸ਼ਹਿਰ ’ਚ ਅਜਿਹੀਆਂ ਫਰਜ਼ੀ ਇਮੀਗ੍ਰੇਸ਼ਨ ਕੰਪਨੀਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜੋ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਦੀਆਂ ਹਨ। ਸ਼ੇਪਰ ਐਜੂਕੇਸ਼ਨ ਕੰਸਲਟੈਂਸੀ, ਸੈਕਟਰ 17, ਜੰਪ ਸ਼ਾਟ ਓਵਰਸੀਜ਼, ਸੈਕਟਰ 36, ਟੈਕ ਦਿ ਐਡਮਿਸ਼ਨ ਕੰਸਲਟੈਂਟ, ਸੈਕਟਰ 35। ਦੂਜੇ ਪਾਸੇ ਸੈਕਟਰ 15 ਦੇ ਮਕਾਨ ਨੰਬਰ 1244 ਵਿੱਚ ਨਾਜਾਇਜ਼ ਇਮੀਗ੍ਰੇਸ਼ਨ ਕੰਪਨੀ ਖੋਲ੍ਹਣ ਵਾਲੀ ਇੱਕ ਔਰਤ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ