Home ਤਾਜ਼ਾ ਖਬਰਾਂ ਜਲੰਧਰ ਜ਼ਿਮਨੀ ਚੋਣ ਵਿਚ ਘੱਟ ਵੋਟਿੰਗ ਨੇ ਉਮੀਦਵਾਰਾਂ ਦੀ ਵਧਾਈ ਚਿੰਤਾ

ਜਲੰਧਰ ਜ਼ਿਮਨੀ ਚੋਣ ਵਿਚ ਘੱਟ ਵੋਟਿੰਗ ਨੇ ਉਮੀਦਵਾਰਾਂ ਦੀ ਵਧਾਈ ਚਿੰਤਾ

0


ਜਲੰਧਰ, 11 ਮਈ, ਹ.ਬ. : ਜਲੰਧਰ ਜ਼ਿਮਨੀ ਚੋਣ ’ਚ ਜਿਸ ਤਰ੍ਹਾਂ ਨਾਲ ਚੋਣ ਪ੍ਰਚਾਰ ਕੀਤਾ ਗਿਆ ਸੀ, ਉਸ ਤਰ੍ਹਾਂ ਵੋਟਿੰਗ ਨਹੀਂ ਹੋਈ। ਸਿਰਫ 54.5% ਵੋਟਰ ਹੀ ਪੋਲਿੰਗ ਬੂਥ ’ਤੇ ਪਹੁੰਚੇ। ਵੋਟਰਾਂ ਵਿਚ ਉਤਸ਼ਾਹ ਨਾ ਦੇਖਦਿਆਂ ਉਮੀਦਵਾਰਾਂ ਵਿਚ ਚਿੰਤਾ ਵੱਧ ਗਈ ਹੈ। ਕਿਸ ਪਾਰਟੀ ਦੇ ਉਮੀਦਵਾਰ ਬੂਥ ’ਤੇ ਪਹੁੰਚੇ ਅਤੇ ਕਿਸ ਨੇ ਦੂਰੀ ਬਣਾਈ ਰੱਖੀ, ਇਸ ਨੂੰ ਲੈ ਕੇ ਮੰਥਨ ਸ਼ੁਰੂ ਹੋ ਗਿਆ ਹੈ। ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। 2022 ਵਿੱਚ ‘ਆਪ’ ਨੂੰ ਨੌਜਵਾਨਾਂ ਦਾ ਸਭ ਤੋਂ ਵੱਧ ਸਮਰਥਨ ਮਿਲਿਆ। ਉਸ ਨੇ ਹੀ ਤਬਦੀਲੀ ਦਾ ਝੰਡਾ ਬੁਲੰਦ ਕੀਤਾ। ਇਸ ਵਾਰ ਪੋਲਿੰਗ ਬੂਥਾਂ ’ਤੇ ਜ਼ਿਆਦਾ ਨੌਜਵਾਨ ਨਜ਼ਰ ਨਹੀਂ ਆਏ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਸਰਕਾਰੀ ਨੌਕਰੀ ਹੈ। ‘ਆਪ’ ਸਰਕਾਰ ਬੇਸ਼ੱਕ 29,000 ਸਰਕਾਰੀ ਨੌਕਰੀਆਂ ਦੇਣ ਦਾ ਦਾਅਵਾ ਕਰਦੀ ਹੈ, ਪਰ ਨੌਜਵਾਨ ਇਸ ਤੋਂ ਖੁਸ਼ ਨਹੀਂ ਹਨ। ਦੂਜਾ ਕਾਰਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਪ੍ਰਭਾਵ ਹੋ ਸਕਦਾ ਹੈ। ਮੂਸੇਵਾਲਾ ਦੇ ਮਾਪਿਆਂ ਦਾ ਜਲੰਧਰ ਆਉਣ ’ਤੇ ਨੌਜਵਾਨਾਂ ਦਾ ਸਭ ਤੋਂ ਵੱਧ ਸਹਿਯੋਗ ਮਿਲਿਆ। ਜਿਸ ਨੇ ਸਿੱਧਾ ਕਿਹਾ ਆਪ ਨੂੰ ਵੋਟ ਨਾ ਪਾਓ। ਪੋਲਿੰਗ ਬੂਥ ’ਤੇ ਔਰਤਾਂ ਦੀ ਗਿਣਤੀ ਵੀ ਘੱਟ ਨਜ਼ਰ ਆਈ। 2022 ਦੀਆਂ ਚੋਣਾਂ ’ਚ ਔਰਤਾਂ ਨੇ ‘ਆਪ’ ਨੂੰ ਭਰਪੂਰ ਸਮਰਥਨ ਦਿੱਤਾ ਸੀ।