Home ਤਾਜ਼ਾ ਖਬਰਾਂ ਜ਼ਮੀਨ ਵੇਚਣ ਦੇ ਨਾਂ ’ਤੇ 35 ਲੱਖ ਤੋਂ ਜ਼ਿਆਦਾ ਦੀ ਮਾਰੀ ਠੱਗੀ

ਜ਼ਮੀਨ ਵੇਚਣ ਦੇ ਨਾਂ ’ਤੇ 35 ਲੱਖ ਤੋਂ ਜ਼ਿਆਦਾ ਦੀ ਮਾਰੀ ਠੱਗੀ

0


ਫਾਜ਼ਿਲਕਾ, 24 ਮਈ, ਹ.ਬ. : ਫਾਜ਼ਿਲਕਾ ’ਚ ਜ਼ਮੀਨ ਵੇਚਣ ਦੇ ਨਾਂ ’ਤੇ ਇਕਰਾਰਨਾਮਾ ਕਰ ਕੇ 35.50 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਮਝੌਤੇ ’ਤੇ ਦਸਤਖਤ ਕਰਨ ਤੋਂ ਬਾਅਦ ਜਦੋਂ ਮੁਲਜ਼ਮਾਂ ਨੇ ਰਜਿਸਟਰੀ ਨਹੀਂ ਕਰਵਾਈ ਤਾਂ ਪੀੜਤ ਨੇ ਧੋਖਾਧੜੀ ਦਾ ਸ਼ੱਕ ਜਤਾਇਆ। ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਧਾਰਾ 420, 406 ਦੇ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਇਸ ਸਬੰਧੀ ਸੋਮਨਾਥ ਪੁੱਤਰ ਮਿਲਖਾਰਾਜ ਵਾਸੀ ਉੱਤਮ ਵਿਹਾਰ ਕਲੋਨੀ ਕੰਧਵਾਲਾ ਰੋਡ ਅਬੋਹਰ ਨੇ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਬਲਵਿੰਦਰ ਸਿੰਘ ਵਾਸੀ ਕੌੜਿਆਂਵਾਲੀ ਨੇ ਜ਼ਮੀਨ ਵੇਚਣ ਲਈ ਉਸ ਨਾਲ ਸਮਝੌਤਾ ਕੀਤਾ ਸੀ। ਜਿਸ ਦੇ ਬਦਲੇ ਉਸ ਨੇ 35.50 ਲੱਖ ਰੁਪਏ ਲੈ ਲਏ ਪਰ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ। ਜਦੋਂ ਵੀ ਉਸ ਨੂੰ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਕਿਹਾ ਗਿਆ ਤਾਂ ਉਹ ਟਾਲਮਟੋਲ ਕਰਦਾ ਸੀ। ਜਿਸ ਤੋਂ ਬਾਅਦ ਉਸ ’ਤੇ ਧੋਖਾਧੜੀ ਦਾ ਸ਼ੱਕ ਹੋਇਆ। ਜਿਸ ਦੀ ਉਸ ਨੇ ਐਸਐਸਪੀ ਦੇ ਇੱਥੇ ਸ਼ਿਕਾਇਤ ਕੀਤੀ। ਸ਼ਿਕਾਇਤ ਦੀ ਪੁਲਿਸ ਉਪ ਕਪਤਾਨ ਸਬ ਡਵੀਜ਼ਨ ਫਾਜ਼ਿਲਕਾ ਦੁਆਰਾ ਕੀਤੀ ਗਈ। ਮਾਮਲਾ ਸਹੀ ਪਾਏ ਜਾਣ ਤੇ ਐਸਐਸਪੀ ਫਾਜ਼ਿਲਕਾ ਦੀ ਪ੍ਰਵਾਨਗੀ ਤੋਂ ਬਾਅਦ ਥਾਣਾ ਸਿਟੀ ਪੁਲਸ ਨੇ ਬਲਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।