Home ਅਮਰੀਕਾ ਟਲ਼ ਗਿਆ ਅਮਰੀਕਾ ਦੇ ਦਿਵਾਲੀਆ ਹੋਣ ਦਾ ਖਤਰਾ

ਟਲ਼ ਗਿਆ ਅਮਰੀਕਾ ਦੇ ਦਿਵਾਲੀਆ ਹੋਣ ਦਾ ਖਤਰਾ

0

ਦੋ ਸਾਲ ਲਈ ਵਧਾਈ ਗਈ ਕਰਜ਼ ਦੀ ਹੱਦ
ਵਾਸ਼ਿੰਗਟਨ, 28 ਮਈ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ਦੇ ਦਿਵਾਲੀਆ ਹੋਣ ਦਾ ਖਤਰਾ ਫਿਲਹਾਲ ਟਲ਼ ਗਿਆ। ਰਾਸ਼ਟਰਪਤੀ ਜੋਅ ਬਾਇਡਨ ਅਤੇ ਰਿਪਬਲੀਕਨ ਪਾਰਟੀ ਦੇ ਸਪੀਕਰ ਮੈਕਾਰਥੀ ਵਿਚਾਲੇ 2 ਸਾਲ ਲਈ ਕਰਜ਼ ਦੀ ਹੱਦ ਵਧਾਉਣ ’ਤੇ ਸਹਿਮਤੀ ਬਣ ਗਈ। ਇਸ ਦੌਰਾਨ ਸਰਕਾਰੀ ਖਰਚਿਆਂ ਵਿੱਚ ਕਟੌਤੀ ਕੀਤੀ ਜਾਵੇਗੀ। ਇਸ ਡੀਲ ਨਾਲ ਸਰਕਾਰ ਨੇ ਕਰਜ਼ ਲੈਣ ਦੀ ਹੱਦ ਇੰਨੀ ਵਧਾਈ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਕੋਈ ਦਿੱਕਤ ਨਾ ਆਵੇ।