Home ਕੈਨੇਡਾ ਟੋਰਾਂਟੋ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 78 ਸਾਲਾ ਔਰਤ ਦੀ ਮੌਤ, ਇਕ ਜ਼ਖਮੀ

ਟੋਰਾਂਟੋ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 78 ਸਾਲਾ ਔਰਤ ਦੀ ਮੌਤ, ਇਕ ਜ਼ਖਮੀ

0
ਟੋਰਾਂਟੋ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 78 ਸਾਲਾ ਔਰਤ ਦੀ ਮੌਤ, ਇਕ ਜ਼ਖਮੀ

ਕਾਹਿਰਾ, 15 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਦੇ ਹਾਈਵੇਅ-401 ‘ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ 78 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਦਕਿ ਇਕ ਲੜਕੀ ਗੰਭੀਰ ਜ਼ਖਮੀ ਹੋਈ ਹੈ। ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਸਥਾਨਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੰਨ ਗੱਡੀਆਂ ਦੀ ਟੱਕਰ ਹੋਈ ਹੈ। ਇਸ ‘ਚ ਇਕ ਟਰਾਂਪੋਰਟ ਟਰੱਕ ਵੀ ਸ਼ਾਮਲ ਹੈ। ਹਾਦਸਾ ਹਾਈਵੇਅ 401 ‘ਤੇ ਵਾਪਰਿਆ। ਪੈਰਾਮੈਡਿਕਸ ਨੇ ਕਿਹਾ ਕਿ ਹਾਦਸੇ ‘ਚ ਜ਼ਖਮੀ ਇਕ ਵਿਅਕਤੀ ਨੂੰ ਟਰਾਮਾ ਸੈਂਟਰ ‘ਚ ਭਰਤੀ ਕਰਵਾਇਆ ਗਿਆ ਅਤੇ ਜ਼ਖਮੀ ਇਕ ਨੌਜਵਾਨ ਲੜਕੀ ਨੂੰ ਵੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਿਸੀਸਾਗਾ ਦੀ ਰਹਿਣ ਵਾਲੀ 78 ਸਾਲਾ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਨੌਜਵਾਨ ਲੜਕੀ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਜਾਮ ਲੱਗ ਗਿਆ।