Home ਤਾਜ਼ਾ ਖਬਰਾਂ ਤਰਨਤਾਰਨ ਦੇ ਗੁਰਦੁਆਰੇ ਵਿਚੋਂ ਮਿਲਿਆ ਬੰਬ

ਤਰਨਤਾਰਨ ਦੇ ਗੁਰਦੁਆਰੇ ਵਿਚੋਂ ਮਿਲਿਆ ਬੰਬ

0

ਖੁਦਾਈ ਦੌਰਾਨ ਬਰਾਮਦ ਹੋਇਆ ਬੰਬ

ਤਰਨਤਾਰਨ, 22 ਅਪ੍ਰੈਲ, ਹ.ਬ. : ਪੰਜਾਬ ਦੇ ਤਰਨਤਾਰਨ ’ਚ ਸਥਿਤ ਦਰਬਾਰ ਸਾਹਿਬ ’ਚ ਬੰਬ ਮਿਲਿਆ ਹੈ। ਇਹ ਹੈਂਡ ਗ੍ਰੇਨੇਡ ਸ਼੍ਰੀ ਗੁਰੂ ਅਰਜਨ ਦੇਵ ਜੀ ਸਰਾਅ ਦੇ ਸਾਹਮਣੇ ਪਾਰਕਿੰਗ ਦੀ ਖੁਦਾਈ ਦੌਰਾਨ ਮਿਲਿਆ ਹੈ। ਬੰਬ ਨਿਰੋਧਕ ਦਸਤੇ ਨੇ ਮੌਕੇ ’ਤੇ ਪਹੁੰਚ ਕੇ ਹੈਂਡ ਗ੍ਰੇਨੇਡ ਨੂੰ ਕਬਜ਼ੇ ’ਚ ਲੈ ਕੇ ਡਿਫਿਊਜ਼ ਕਰਨ ਲਈ ਭੇਜ ਦਿੱਤਾ।

ਇਸ ਦੌਰਾਨ ਐਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਟੀਮ ਮੌਕੇ ’ਤੇ ਪਹੁੰਚ ਗਈ ਹੈ। ਜਾਣਕਾਰੀ ਮਿਲੀ ਸੀ ਕਿ ਇਹ ਬੰਬ ਖੁਦਾਈ ਦੌਰਾਨ ਜ਼ਮੀਨ ਵਿੱਚੋਂ ਮਿਲਿਆ ਹੈ। ਇਹ ਬੰਬ ਅੱਤਵਾਦ ਦੇ ਸਮੇਂ ਦਾ ਹੋ ਸਕਦਾ ਹੈ। ਫਿਲਹਾਲ ਜਾਂਚ ਚੱਲ ਰਹੀ ਹੈ। ਜਲਦ ਹੀ ਬੰਬ ਨੂੰ ਕਿਸੇ ਹੋਰ ਥਾਂ ’ਤੇ ਲਿਜਾ ਕੇ ਨਕਾਰਾ ਕਰ ਦਿੱਤਾ ਜਾਵੇਗਾ।

ਬੰਬ ਚੁੱਕਣ ਵਾਲੇ ਗੁਰਸ਼ਿੰਦਰ ਸਿੰਘ ਉਰਫ ਕਾਕਾ ਨੇ ਦੱਸਿਆ ਕਿ ਮੈਂ ਦਰਬਾਰ ਸਾਹਿਬ ਵਿੱਚ ਸਤਕਾਰ ਕੁਲਫੀ ਦੀ ਰੇਹੜੀ ਲਾਉਂਦਾ ਹਾਂ। ਜਦੋਂ ਮੈਂ ਰੇਹੜੀ ਦੇ ਕੋਲ ਝਾੜੂ ਲਾਉਣ ਲੱਗਾ ਤਾਂ ਉਥੇ ਬੰਬ ਪਿਆ ਸੀ। ਮੈਂ ਉਹ ਬੰਬ ਚੁੱਕ ਕੇ ਹਰਪਾਲ ਸਿੰਘ ਬਾਬਾ ਨੂੰ ਫੜ ਦਿੱਤਾ। ਉਸ ਨੇ ਕਿਹਾ ਕਿ ਤੁਸੀਂ ਬੰਬ ਲੈ ਕੇ ਕਿੱਥੇ ਘੁੰਮ ਰਹੇ ਹੋ, ਇਹ ਫਟ ਵੀ ਸਕਦਾ ਹੈ।

ਮੈਂ ਜਵਾਬ ਦਿੱਤਾ, ਜੇਕਰ ਇਹ ਸੰਗਤ ਦੇ ਹੱਥਾਂ ਵਿਚ ਫਟ ਜਾਂਦਾ ਤਾਂ ਇਸ ਲਈ ਮੈਂ ਆਪ ਨੂੰ ਲਿਆ ਕੇ ਫੜਾ ਦਿੱਤਾ। ਇੱਥੇ ਜੇਕਰ ਸੰਗਤ ਦਾ ਚਾਹੇ ਮੋਬਾਈਲ, ਸੋਨੇ ਦਾ ਸਮਾਨ ਵੀ ਰਹਿ ਜਾਵੇ ਮੈਂ ਇੰਚਾਰਜ ਜੀ ਨੂੰ ਆ ਕੇ ਫੜਾ ਦਿੰਦਾ ਹਾਂ। ਬਾਬਾ ਜੀ ਨੇ ਇੰਚਾਰਜ ਸਾਹਿਬ ਨੂੰ ਫੋਨ ਕੀਤਾ।

ਇੱਥੇ ਸੰਗਤ ਦੇ ਮੋਬਾਈਲ ਜਾਂ ਸੋਨੇ ਦੀਆਂ ਵਸਤੂਆਂ ਰਹਿ ਜਾਣ ਤਾਂ ਮੈਂ ਆ ਕੇ ਇੰਚਾਰਜ ਨੂੰ ਫੜ ਦਿੰਦਾ ਹਾਂ। ਬਾਬਾ ਜੀ ਨੇ ਇੰਚਾਰਜ ਸਾਹਿਬ ਨੂੰ ਬੁਲਾਇਆ।
ਉਨ੍ਹਾਂ ਦੱਸਿਆ ਕਿ ਅਸੀਂ ਅਨਪੜ੍ਹ ਲੋਕ ਹਾਂ, ਮੈਨੂੰ ਬਹੁਤ ਘੱਟ ਪਤਾ ਸੀ। ਮੈਂ ਉਸ ਨੂੰ ਚੁੱਕ ਕੇ ਬਾਬਾ ਜੀ ਕੋਲ ਲੈ ਆਇਆ। 10 ਮਿੰਟ ਬਾਅਦ ਪੁਲਿਸ ਆਈ। ਅਸੀਂ ਬੰਬ ਨੂੰ ਬਾਹਰ ਰੱਖਿਆ, ਇਹ ਫਟ ਵੀ ਸਕਦਾ ਸੀ।

ਦੱਸਦੇ ਚਲੀਏ ਕਿ ਤਰਨਤਾਰਨ ਖਾਲਿਸਤਾਨ ਲਹਿਰ ਦੌਰਾਨ ਅੱਤਵਾਦ ਦਾ ਗੜ੍ਹ ਰਿਹਾ ਹੈ। ਅੱਤਵਾਦ ਦੇ ਸਮੇਂ ਇੱਥੇ ਅੱਤਵਾਦੀਆਂ ਵੱਲੋਂ ਦਬਾਏ ਗਏ ਹਥਿਆਰ ਅਤੇ ਬੰਬ ਕਈ ਵਾਰ ਮਿਲ ਚੁੱਕੇ ਹਨ। 2020 ’ਚ ਵੀ ਨਹਿਰ ’ਚ ਸਫਾਈ ਦੌਰਾਨ ਹੱਥਗੋਲਾ ਮਿਲਿਆ ਸੀ।