Home ਨਜ਼ਰੀਆ ਤੁਹਾਡਾ ਆਤਮ ਵਿਸ਼ਵਾਸ ਹੀ ਸਫਲਤਾ ਦੀ ਪਹਿਲੀ ਪੌੜੀ

ਤੁਹਾਡਾ ਆਤਮ ਵਿਸ਼ਵਾਸ ਹੀ ਸਫਲਤਾ ਦੀ ਪਹਿਲੀ ਪੌੜੀ

0

ਤੁਹਾਡਾ ਆਪਣੇ ਆਪ ਤੇ ਕਿੰਨਾ ਕੁ ਵਿਸ਼ਵਾਸ ਹੈ ਇਹ ਗੱਲ ਹਰ ਇਨਸਾਨ ਨੂੰ ਜਾਨਣਾ ਬਹੁਤ ਜਰੂਰੀ ਹੈ ਕਿਉਕਿ ਜਿਹੜਾ ਵਿਆਕਤੀ ਆਪਣੇ ਆਪ ਤੇ ਵਿਸ਼ਵਾਸ ਕਰਦਾ ਉਹ ਹੀ ਦੂਜਿਆ ਦਾ ਵਿਸ਼ਵਾਸ ਪਾਤਰ ਹੁੰਦਾ ਹੈ ਇਸ ਲਈ ਹਰ ਕੰਮ ਵਿੱਚ ਸਭ ਤੋ ਪਹਿਲਾ ਕੌਨਫੀਡਿਨਸ ਦਾ ਹੋਣਾ ਬਹੁਤ ਜਰੂਰੀ ਹੈ ਜੀ। ਇੱਥੇ ਜੇਕਰ ਗੱਲ ਕਰੀਏ ਲੜਕੀਆ ਦੀ ਤਾਂ ਅੱਜ ਦੇ ਯੁੱਗ ਵਿੱਚ ਲੜਕੀਆ ,ਲੜਕਿਆ ਨਾਲੋ ਕਿਸੇ ਗੱਲੋ ਘੱਟ ਨਹੀ।ਤੇ ਹਰ ਕੰਮ ਵਿੱਚ ਮਰਦ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਦੀਆ ਹਨ।ਭਾਵੇ ਕੰਮ ਖੇਤੀ ਦਾ ਹੋਵੇ ਜਾਂਕੋਈ ਬਿਜਨਸ,ਰਾਜਨੀਤੀ,ਨੌਕਰੀ,ਸਮਾਜ ਸੇਵਾ ਵਰਗੇ ਕੰਮਾ ਵਿੱਚ ਵੱਧ ਚੜਕੇ ਹਿੱਸਾ ਲੈਦੀਆ ਹਨ।ਪਰ ਫਿਰ ਵੀ ਕਈ ਕੁੜੀਆਂ ਨਾ ਤਾਂ ਕਿਸੇ ਨਾਲ ਖੁੱਲ ਕੇ ਗੱਲ ਕਰ ਸਕਦੀਆਂ ਹਨ ਤੇ ਨਾ ਹੀ ਕਿਤੇ ਇੱਕਲੇ ਬਾਹਰ ਜਾਦੀਆ ਹਨ ਇੱਥੇ ਜਰੂਰਤ ਹੁੰਦੀ ਹੈ ਆਤਮਵਿਸ਼ਵਾਸ ਅਤੇ ਨਿਡਰਤਾ ਦੀ ਇਸ ਨਾਲ ਤੁਹਾਡੀਉੱਚੀ ਸੋਚ,ਦ੍ਰਿੜ ਇਰਾਦਾ,ਬੁਲੰਦ ਹੌਸ਼ਲੇ,ਕੰਮ ਵਿੱਚ ਇਕਾਗਰਤਾ ਜਿਹੇ ਗੁਣ ਆਉਣਗੇ।ਤੇ ਇਹੀ ਗੁਣ ਸਫਲਤਾ ਪਾਉਣ ਲਈ ਲਾਜਮੀ ਹੁੰਦੇ ਹਨ।ਇੱਥੇ ਮੇਰਾ ਇਹ ਦੱਸਣਾ ਜਰੂਰੀ ਬਣਦਾ ਹੈ ਕਿ ਨਿਡਰਤਾ ਦਾ ਮਤਲਬ ਐਵੇ ਕਿਸੇ ਤੇ ਰੋਹਬ ਜਗਾਉਣਾ ਨਹੀ ਬਲਕਿ ਕਿਸੇ ਵੀ ਕੰਮ ਮਤਲਬ ਦੀ ਗੱਲ ਕਰਣ ਤੋ ਨਾ ਝਿਜਕਣਾ,ਕਿਸੇ ਦੇ ਜੁਲਮ ਨਾ ਸਹਿਣਾ,ਬਿਨਾ ਗੱਲੋ ਕਿਸੇ ਦੀ ਗੁਲਾਮੀ ਵਿੱਚ ਨਾ ਰਹਿਣਾ,ਐਵੇ ਹੀ ਕਿਸੇ ਦੀ ਹੀਣ ਭਾਵਨਾ ਨੂੰ ਆਪਣੇ ਆਪ ਤੇ ਹਾਵੀ ਨਾ ਹੋਣ ਦੇਣਾ ਤੇ ਬਿਨਾ ਗੱਲੋ ਕਿਸੇ ਅੱਗੇ ਗੋਡੇ ਟੇਕਣਾ,ਘਰੇਲੂ ਹਿੰਸਾ ਤੋ ਬਚ ਕੇ ਰਹਿਣਾ ਹੀ ਨਿਡਰਤਾ ਦੀ ਨਿਸ਼ਾਨੀ ਹੈ।ਨਿਡਰਤਾ ਤੇ ਆਤਮਵਿਸ਼ਵਾਸ ਤੁਹਾਡੇ ਹਾਵ,ਭਾਵ ਵਿੱਚੋ ਹੀ ਝਲਕਦੇ ਹਨ ਨਾ ਕਿ ਫੈਸ਼ਨ ਵਿੱਚੋ ਕਈ ਬੱਚੀਆ ਆਪਣੇ ਆਪ ਨੂੰ ਜਿਆਦਾ ਪਾਵਰਫੁੱਲ ਦਿਖਾਉਣ ਲਈ ਮਹਿੰਗਾ ਤੇ ਭੜਕੀਲਾ ਪਹਿਰਾਵਾ ਪਹਿਣਦੀਆ ਹਨ ਇਹ ਬਿਲਕੁੱਲ ਗਲਤ ਹੈ ਜੀ ਮੇਰੇ ਹਿਸਾਬ ਨਾਲ ਪਹਿਰਾਵਾ ਉਹੀ ਪਹਿਣੋ ਜੋ ਤੁਹਾਡੇ ਸਰੀਰ ਮੁਤਾਬਕ ਕੰਨਫੇਟੇਬਲ ਹੋਵੋ ਤੇ ਤੁਸੀ ਜਿਸ ਕੰਮਲਈ ਜਾ ਰਹੇ ਹੋ ਜਾਂ ਜਿਸ ਜਗ੍ਹਾ ਜਾ ਰਹੇ ਹੋ ਉਸ ਮੁਤਾਬਕ ਕੱਪੜੇ ਦੀ ਕੀਤੀ ਸਹੀ ਚੋਣ ਵੀ ਤੁਹਾਨੂੰ ਦਿਸ਼ਾ ਵੱਲ ਜਾਣੇ ਸਫਲਤਾ ਤੱਕ ਲਿਜਾਣ ਲਈ ਸਹਾਈ ਹੋਵੇਗੀ।ਜਿਸ ਨਾਲ ਤੁਹਾਡਾ ਤੇ ਤੁਹਾਡੇ ਮਾਪਿਆ ਦਾ ਸਮਾਜ ਵਿੱਚ ਹੋਰ ਜਿਆਦਾ ਮਾਣ,ਸਨਮਾਣ ਵਧੇਗਾ ।ਬੱਚਿੳ ਆਪਣੇ ਦਿਮਾਗ ਅੰਦਰ ਕਦੇ ਵੀ ਨਾਕਾਰਤਮਿਕ ਵਿਚਾਰ ਨਾ ਆਉਣ ਦਿੳ ਸਾਕਾਰਤਮਿਕ ਸੋਚ ਹੀ ਤੁਹਤਡੇ ਆਤਮਵਿਸ਼ਵਾਸ ਵਿੱਚ ਵਾਧਾ ਕਰੇਗੀ ਜਿਸ ਨਾਲ ਤੁਸੀ ਪੌੜੀ ਦਰ ਪੌੜੀ ਸਫਲਤਾ ਵੱਲ ਵੱਧਦੇ ਜਾੳਗੇ। ਆਪਣੇ ਅੰਦਰ ਛੁਪੇ ਗੁਣਾ ਨੂੰ ਪਹਿਚਾਣੋ ਤੇ ਕਿਸੇ ਨਾਲ ਜੈਲਸੀ ਫੀਲ ਨਾ ਕਰੋ।ਆਪਣੇ ਆਪ ਤੇ ਹੋਰਨਾ ਨਾਲ ਪਿਆਰ ਕਰੋ ਇਸ ਨਾਲ ਵੀ ਆਤਮਵਿਸ਼ਵਾਸ ਵਿੱਚ ਵਾਧਾ ਹੋਵੇਗਾ।ਤੁਹਾਡੇ ਅੰਦਰ ਵਿਸਵਾਸ ਦੀ ਕਮੀ ਹੀ ਤੁਹਾਡੀ ਸਫਲਤਾ ਦੇ ਰਾਹ ਦਾ ਰੋੜਾ ਬਣਦੀ ਹੈ ਤੇ ਤਹਾਨੂੰ ਨਿਕਾਰਾ ਬਣਾ ਦਿੰਦੀ ਹੈ।ਸੋ ਦੋਸਤੋ ਸਭ ਤੋ ਵਧੀਆਂ ਤਰੀਕਾ ਹੈ ਖੁਦ ਨੂੰ ਨਵੇ ਨਵੇ ਕੰਮਾ ਵਿੱਚ ਲਗਾ ਕੇ ਅਪਡੇਟ ਰੱਖੋ।ਬੇਕਾਰ ਦੀਆ ਗੱਲਾ ਸੋਚਣ ਦੀ ਬਜਾਏ ਹਮੇਸ਼ਾ ਚੰਗੀਆ ਕਿਤਾਬਾ ਨੂੰ ਆਪਣਾ ਸਾਥੀ ਬਣਾ ਕੇ ਰੱਖੋ,ਚੰਗਾ ਸਾਹਿਤ ਪੜੋ,ਘਰਦੇ ਕੰਮਾ ਵਿੱਚ ਦਿਲਚਸਪੀ ਦਖਾੳ,ਕਦੇ ਕਦੇ ਪਰਿਵਾਰ ਨਾਲ ਬਾਹਰ ਘੁੰਮਣ ਜਾੳ,ਸੋਚ ਉੱਚੀ-ਸੁੱਚੀ ਰਖੋ,ਆਪਣੇ ਫੈਸਲੇ ਆਪ ਕਰਨੇ ਸਿੱਖੋ ।ਜੀਵਣ ਵਿੱਚ ਸਫਲਤਾ ਹਾਸ਼ਲ ਕਰਨ ਲਈ ਬਹੁਤ ਸਾਰੀਆ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਦਾ ਹੈ ਜੀ ਪਰ ਤੁਹਾਡੀ ਸਹੀ ਸੋਚ ,ਆਤਮਵਿਸ਼ਵਾਸ ਅੋਰ ਨਿਡਰ ਸੁਭਾਅ ਤੁਹਾਡੀ ਹਰ ਮੁਸ਼ਕਿਲ ਦਾ ਹਲ ਲੱਭ ਲਵੇਗਾ ਤੇ ਨਿਰਾਸ਼ਾ ਵਿੱਚੋ ਵੀ ਆਸ ਦੀ ਕਿਰਣ ਦਖਾਈ ਦੇਵੇਗੀ।ਜਿੰਦਗੀ ਵਿੱਚ ਅਜਿਹੇ ਲੋਕਾ ਦੀ ਵੀ ਘਾਟ ਨਹੀ ਹੁੰਦੀ ਜੋ ਤੁਹਾਡੀ ਸਫਲਤਾ ਵਿੱਚ ਅੜਚਣ ਬਣਕੇ ਤੁਹਾਨੂੰ ਪਿੱਛੇ ਵੱਲ ਧੱਕਣਗੇ ਪਰ ਜੇਕਰ ਤੁਸੀ ਮਜਬੂਤ ਬਣੇ ਰਹੋਗੇ ਤਾਂ ਅਜਿਹੇ ਲੋਕ ਕੁਝ ਨਹੀ ਵਿਗਾੜ ਸਕਦੇ ਸੋ ਅਖੀਰ ਵਿੱਚ ਮੇਰੀ ਸਾਰੀਆ ਭੈਣਾ,ਬੇਟੀਆ,ਬੱਚਿਆ ਨੂੰ ਬੇਨਤੀ ਹੈਕਿ ਹਿੰਮਤ ਬਣਾਈ ਰੱਖੋ ਹੋਰਾ ਦੀ ਅਲੋਚਨਾ ਤੋ ਕੁਝ ਨਵਾ ਸਿੱਖਦੇ ਰਹੋ ਇਸ ਨਾਲ ਵੀ ਤੁਸੀ ਸਫਲਤਾ ਵੱਲ ਵਧੋਗੇ ਮਿਹਨਤ ਕਰਦੇ ਜਾੳ ਫਲ ਪ੍ਰਮਾਤਮਾ ਜਰੂਰ ਲਾਵੇਗਾ ਤੇ ਸਫਲਤਾ ਤੁਹਾਡੇ ਪੈਰ ਚੁੰਮੇਗੀ ਜਿਸ ਨਾਲ ਤੁਸੀ ਸਮਾਜ ਦੇ ਹਰ ਕੋਨੇ ਵਿੱਚ ਸਤਿਕਾਰ ਦੇ ਪਾਤਰ ਬਣੋਗੇ
ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ 94786 58384