Home ਤਾਜ਼ਾ ਖਬਰਾਂ ਧੀ ਦੇ ਵਿਆਹ ਸਮੇਂ ਜੇਲ੍ਹ ’ਚ ਸਨ ਪ੍ਰਕਾਸ਼ ਸਿੰਘ ਬਾਦਲ

ਧੀ ਦੇ ਵਿਆਹ ਸਮੇਂ ਜੇਲ੍ਹ ’ਚ ਸਨ ਪ੍ਰਕਾਸ਼ ਸਿੰਘ ਬਾਦਲ

0


ਬਠਿੰਡਾ, 26 ਅਪ੍ਰੈਲ, ਹ.ਬ. : ਪ੍ਰਕਾਸ਼ ਸਿੰਘ ਬਾਦਲ ਦੇ ਕੌਮੀ ਸਿਆਸਤ ਵਿੱਚ ਕੱਦ ਨੂੰ ਭੁਲਾਇਆ ਨਹੀਂ ਜਾ ਸਕਦਾ। ਬਾਦਲ ਨੇ ਸੰਕਟ ਦੇ ਸਮੇਂ ਅਟਲ ਬਿਹਾਰੀ ਵਾਜਪਾਈ ਦੀ ਪ੍ਰਧਾਨ ਮੰਤਰੀ ਬਣਨ ਵਿਚ ਮਦਦ ਕੀਤੀ। ਉਸ ਸਮੇਂ ਉਨ੍ਹਾਂ ਨੇ ਅੱਠ ਅਕਾਲੀ ਅਤੇ ਚਾਰ ਇਨੈਲੋ ਦੇ ਕੁੱਲ 12 ਸੰਸਦ ਮੈਂਬਰਾਂ ਨੇ ਅਟਲ ਬਿਹਾਰੀ ਵਾਜਪਾਈ ਦਾ ਸਮਰਥਨ ਕੀਤਾ ਸੀ। ਭਾਜਪਾ ਨਾਲ ਅਕਾਲੀ ਦਲ ਦੇ ਮਜ਼ਬੂਤ ਰਿਸ਼ਤੇ ਦੀ ਨੀਂਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 13 ਦਿਨਾਂ ਦੀ ਸਰਕਾਰ ਦੌਰਾਨ ਰੱਖੀ ਗਈ ਸੀ।

ਇਹ 1996 ਦੀ ਗੱਲ ਹੈ। ਲੋਕ ਸਭਾ ਚੋਣਾਂ ਲੜਨ ਵਾਲੇ 13 ਅਕਾਲੀ ਉਮੀਦਵਾਰਾਂ ਵਿੱਚੋਂ ਅੱਠ ਜਿੱਤੇ। ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਅਕਾਲੀ ਸੰਸਦ ਮੈਂਬਰਾਂ ਨਾਲ ਦਿੱਲੀ ਸਥਿਤ ਪੰਜਾਬ ਭਵਨ ਪੁੱਜੇ ਸਨ। ਉਦੋਂ ਕੇਂਦਰ ਵਿੱਚ ਐਚ ਡੀ ਦੇਵਗੌੜਾ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਦੀ ਕਵਾਇਦ ਚੱਲ ਰਹੀ ਸੀ।