Home ਤਾਜ਼ਾ ਖਬਰਾਂ ਨਵਜੋਤ ਸਿੰਘ ਸਿੱਧੂ ਦੇ ਘਰ ਸ਼ੱਕੀ ਵਿਅਕਤੀ ਹੋਇਆ ਦਾਖ਼ਲ

ਨਵਜੋਤ ਸਿੰਘ ਸਿੱਧੂ ਦੇ ਘਰ ਸ਼ੱਕੀ ਵਿਅਕਤੀ ਹੋਇਆ ਦਾਖ਼ਲ

0

ਨੌਕਰ ਨੂੰ ਦੇਖਦੇ ਹੀ ਹੋਇਆ ਫਰਾਰ
ਪਟਿਆਲਾ, 17 ਅਪ੍ਰੈਲ, ਹ.ਬ. : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਸਥਿਤ ਘਰ ਦੀ ਛੱਤ ’ਤੇ ਇਕ ਸ਼ੱਕੀ ਵਿਅਕਤੀ ਦੇਖਿਆ ਗਿਆ ਹੈ। ਨੌਕਰ ਨੇ ਉਸ ਨੂੰ ਦੇਖ ਕੇ ਅਲਾਰਮ ਵਜਾਇਆ ਤਾਂ ਉਹ ਭੱਜ ਗਿਆ। ਸਿੱਧੂ ਨੇ ਟਵੀਟ ਕਰਕੇ ਇਹ ਦਾਅਵਾ ਕੀਤਾ ਹੈ। ਦੋ ਹਫ਼ਤੇ ਪਹਿਲਾਂ ਹੀ ਸਿੱਧੂ ਦੀ ਸੁਰੱਖਿਆ ਘਟਾ ਦਿੱਤੀ ਗਈ ਸੀ। ਜਿਸ ’ਤੇ ਸਿੱਧੂ ਅਤੇ ਉਨ੍ਹਾਂ ਦੀ ਪਤਨੀ ‘ਆਪ’ ਸਰਕਾਰ ’ਤੇ ਭੜਕੇ ਸਨ। ਪਤਨੀ ਡਾਕਟਰ ਨਵਜੋਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੇ ਪਤੀ ਨੂੰ ਕੁਝ ਹੋਇਆ ਤਾਂ ਉਹ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਮਾਮਲਾ ਬੀਤੀ ਸ਼ਾਮ ਸਾਹਮਣੇ ਆਇਆ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਕਿ ਸ਼ਾਮ 7 ਵਜੇ ਦੇ ਕਰੀਬ ਮੇਰੇ ਘਰ ਦੀ ਛੱਤ ’ਤੇ ਸਲੇਟੀ ਰੰਗ ਦੇ ਕੰਬਲ ’ਚ ਲਿਪਟੇ ਇੱਕ ਅਣਪਛਾਤਾ ਸ਼ੱਕੀ ਵਿਅਕਤੀ ਦੇਖਿਆ ਗਿਆ, ਜਿਵੇਂ ਹੀ ਮੇਰੇ ਨੌਕਰ ਨੇ ਅਲਾਰਮ ਵਜਾਇਆ ਅਤੇ ਮਦਦ ਲਈ ਬੁਲਾਇਆ ਤਾਂ ਉਹ ਤੁਰੰਤ ਭੱਜ ਗਿਆ। ਪੰਜਾਬ ਪੁਲਿਸ ਦੇ ਡੀਜੀਪੀ ਨਾਲ ਗੱਲ ਕੀਤੀ ਹੈ ਅਤੇ ਐਸਐਸਪੀ ਪਟਿਆਲਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।